ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਬਾਲ ਵੱਧ ਪਿਆਰਾ ਹੁੰਦਾ ਏ। ਜੇ ਉਸ ਨੂੰ ਮਾਤਾ ਠਕਾਣ ਦੇ ਗੁਣਾਂ ਦਾ ਸੱਚ ਮੁੱਚ ਪਤਾ ਹੋਵੇਗਾ ਤਾਂ ਓਹ ਕਦੀ ਆਪਣੇ ਬਾਲ ਨੂੰ ਮਾਤਾ ਨਾਲ ਨਹੀਂ ਮਰਨ ਦੇਣ ਲੱਗੀ।

ਸੁਕਰਾਤ:-ਜਦ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੀਆਂ ਜ਼ਨਾਨੀਆਂ ਦੀ ਕਦਰ ਨਹੀਂ ਕਰਦੇ ਤੇ ਤੁਸੀ ਆਪਣੇ ਡੰਗਰਾਂ ਨਾਲੋਂ ਉਹਨਾਂ ਦਾ ਘੱਟ ਅਦਬ ਕਰਦੇ ਓ ਤਾਂ ਮੈਂ ਕੋਈ ਝੂਠ ਤਾਂ ਨਹੀਂ ਸੀ ਆਖਿਆ?

ਜ਼ਿਮੀਂਦਾਰ:-ਜੀ ਤੁਸੀ ਸੱਚੇ ਈ ਸਾਓ।

ਸੁਕਰਾਤ:-ਚੌਧਰੀਓ ! ਤੁਸੀ ਮੇਰੀ ਗੱਲ ਚੇਤੇ ਰੱਖੀਓ, ਚਿੰਨੀ ਛੇਤੀ ਤੁਸੀਂ ਆਪਣੀਆਂ ਜ਼ਨਾਨੀਆਂ ਨੂੰ ਮਰਦਾਂ ਵਰਗਾ ਸਮਝਣਾ, ਓਹਨਾਂ ਦੀ ਇੱਜ਼ਤ ਤੇ ਮਾਨ ਕਰਨਾ, ਓਹਨਾਂ ਨੂੰ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਤੇ ਸਿੱਖ ਮੱਤ ਦੇਣੀ ਤੇ ਆਪਣੇ ਘਰ ਬਾਹਰ ਦੀਆਂ ਸਾਥਣਾਂ ਸਮਝਣਾ ਨਾ ਸਿੱਖੋਗੇ ਤੇ ਓਹਨਾਂ ਨੂੰ ਰੱਬ ਵੱਲੋਂ ਈ ਜੁੱਤੀ ਬਰੋਬਰ ਗੁਲੱਮ ਪੁਣਾ ਕਰਨ ਵਾਲੀਆਂ, ਦਰ ਦਰ ਧੱਕੇ ਖਾਣ ਵਾਲੀਆਂ ਤੇ ਤੁਹਾਡੀਆਂ ਝਾੜਾਂ ਝੰਬਾਂ ਖਾਣ ਵਾਲੀਆਂ ਸਮਝਣਾ ਛੱਡ ਦਿਓਗੇ, ਓਨੀ ਛੇਤੀ ਤੁਹਾਡੇ ਘਰ ਸਾਫ ਸੁਥਰੇ ਚਾਨਣੇ ਤੇ ਅਰੋਗ ਹੋ ਜਾਣਗੇ ਤੇ ਨਾਲੇ ਸਾਰੀ ਦੁਨੀਆਂ ਵੀ ਤੁਹਾਡੀ ਇੱਜ਼ਤ ਕਰੇਗੀ।