ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੪ )

ਜਦ ਓਹ ਪੜ੍ਹ ਜਾਂਦੇ ਨੇ ਜਾਂ ਉਹਨਾਂ ਕੋਲ ਚਾਰ ਪੈਸੇ ਹੋ ਜਾਂਦੇ ਨੇ ਤਾਂ ਆਪਣੀਆਂ ਜ਼ਨਾਨੀਆਂ ਨੂੰ ਓਹ ਵੀ ਡੱਕ ਛੱਡਦੇ ਨੇ ?

ਜ਼ਿਮੀਂਦਾਰ:-ਜੀ ਇਹ ਵੀ ਤਾਂ ਰਵਾਜ ਹੈ ਈ ਏ ।

ਸੁਕਰਾਤ:-ਜ਼ਨਾਨੀਆਂ ਵਿਚਾਰੀਆਂ ਸਾਰਾ ਕੰਮ ਕਾਜ ਕਰਦੀਆਂ ਤੇ ਬਾਲਾਂ ਨੂੰ ਸਾਂਭਦੀਆਂ ਸਿੱਕਰਦੀਆਂ ਨੇ ਤੇ ਮਰਦ ਕੋਲ ਵੇਹਲੇ ਬਹਿ ਕੇ ਹੱਕਾ ਛਿੱਕਦੇ ਰਹਿੰਦੇ ਨੇ ।

ਜ਼ਿਮੀਂਦਾਰ:-ਜੀ ਇਹ ਵੀ ਬਹੁਤ ਸਾਰਾ ਠੀਕ ਏ ।

ਸੁਕਰਾਤ:-ਜੇ ਤੁਹਾਡੀ ਵਹੁਟੀ ਕੁੜੀਆਂ ਈ ਜਣੇ ਤਾਂ ਤੁਸੀਂ ਉਸ ਨੂੰ ਦੋਸ਼ ਦੇਦੇ ਹੋ ਤੇ ਉਸ ਨਾਲ ਚੰਗਾ ਨਹੀਂ ਵਰਤਦੇ ਤੇ ਅੰਤ ਨੂੰ ਓਸ ਉੱਪਰ ਸੋਕਨ ਲੈ ਆਉਂਦੇ ਹੋ ।

ਜ਼ਿਮੀਂਦਾਰ:-ਜੀ ਕਦੀ ਕਦੀ ਇਹ ਹੋ ਈ ਜਾਂਦਾ ਏ ।

ਸੁਟਕਰਾਤ:-ਜ਼ਨਾਨੀਆਂ ਵਿਚਾਰੀਆਂ ਨੂੰ ਮਾਰ ਤੇ ਦੱਖੀ ਬਾਲਾਂ ਨੂੰ ਸਾਂਭਣਾ ਤੇ ਓਹਨਾਂ ਦੀ ਟਹਿਲ ਟਕੋਰੀ ਕਰਨੀ ਪੈਂਦੀ ਤੇ ਓਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਾਲ ਮਰ ਵੀ ਜਾਂਦੇ ਨੇ ।

ਜ਼ਿਮੀਂਦਾਰ:-ਜੀ ਅਸੀਂ ਆਪਣਾ ਦੋਸ਼ ਮੰਨਦੇ ਆਂ ।