ਪੰਨਾ:ਪੂਰਬ ਅਤੇ ਪੱਛਮ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੯੩

ਇਸਤ੍ਰੀ ਖੁਸ਼ ਹੈ ਉਹ ਘਰ ਖੁਸ਼ ਹੈ ਅਤੇ ਜਿਥੇ ਉਹ ਨਰਾਜ਼ ਹੈ ਉਥੇ ਕੋਈ ਭੀ ਖੁਸ਼ ਨਹੀਂ ਰਹਿ ਸਕਦਾ। (ਇਹ ਗਲ ਤਾਂ ਸ਼ਾਇਦ ਅਜ ਭੀ ਸਾਨੂੰ ਮੰਨਣੀ ਪਵੇਗੀ)

ਦੂਸਰੇ ਪਾਸੇ ਮਨੂੰ ਜੀ ਉਚਰਦੇ ਹਨ:———

"ਬਚਪਨ ਵਿਚ ਲੜਕੀ ਆਪਣੇ ਬਾਪ ਦੇ ਹੁਕਮ ਵਿਚ ਰਹਿਣੀ ਚਾਹੀਦੀ ਹੈ, ਜਵਾਨੀ ਵਿਚ ਆਪਣੇ ਪਤੀ ਦੇ ਅਤੇ ਪਤੀ ਦੇ ਮਰਨ ਤੇ ਆਪਣੇ ਪੁਤ੍ਰ ਦੇ ਇਸਤ੍ਰੀ ਨੂੰ ਆਜ਼ਾਦੀ ਕਦੀ ਭੀ ਨਹੀਂ ਦੇਣੀ ਚਾਹੀਦੀ।

"ਇਸਤ੍ਰੀ ਨੂੰ ਆਪਣੇ ਬਾਪ, ਪਤੀ ਜਾਂ ਪੁਤ੍ਰ ਤੋਂ ਬਿਨਾਂ ਹੋਰ ਕਿਸੇ ਪਾਸ ਨਹੀਂ ਠਹਿਰਨਾ ਚਾਹੀਦਾ, ਕਿਉਂਕਿ ਅਜੇਹਾ ਕਰਨ ਨਾਲ ਉਹ ਦੋਹਾਂ ਘਰਾਣਿਆਂ (ਪੇਕੇ ਅਤੇ ਸਹੁਰੇ) ਦੀ ਬੇਪਤੀ ਕਰਦੀ ਹੈ।

"ਦਿਨ ਰਾਤ ਉਹ (ਇਸਤ੍ਰੀਆਂ) ਘਰਦੇ ਮਰਦਾਂ ਦੀ ਨਿਗਰਾਨੀ ਹੇਠ ਰਹਿਣ-ਬਾਪ ਉਨ੍ਹਾਂ ਦੀ ਬਾਲਪਣ ਵਿਚ ਰਖਿਆ ਕਰਦਾ ਹੈ, ਪਤੀ ਜਵਾਨੀ ਵਿਚ ਅਤੇ ਪੁਤ੍ਰ ਬੁਢਾਪੇ ਵਿਚ"।

ਮਨੂੰ ਦੀਆਂ ਉਪ੍ਰੋਕਤ ਦੋਗਲੀਆਂ ਲੇਖਣੀਆਂ ਦਾ ਅਸਰ ਹੋਣਾ ਜ਼ਰੂਰੀ ਸੀ ਕਿਉਂਕਿ ਉਹ ਆਪਣੇ ਸਮੇਂ ਦਾ ਮੰਨਿਆਂ ਪ੍ਰਮੰਨਿਆ ਸਰਬਕਲਾਭਰਪੂਰ ਵਿੱਦਵਾਨ ਸੀ। ਪ੍ਰੰਤੂ ਜਿਸ ਤਰਾਂ ਪਿਛੇ ਦਸਿਆ ਜਾ ਚੁਕਾ ਹੈ, ਉਸ ਦੀਆਂ ਲੇਖਣੀਆਂ ਨੇ ਹਿੰਦੁਸਤਾਨੀ ਇਸਤ੍ਰੀ ਦੀ ਸ੍ਵਤੰਤ੍ਰਤਾ ਨੂੰ ਕਾਫੂਰ ਬਣਾ ਕੇ ਨਹੀਂ ਉਡਾ ਦਿਤਾ ਸੀ। ਕਈ ਸੈਂਕੜੇ ਸਾਲ ਤਕ ਉਹ ਆਪਣੀਆਂ ਪੁਰਾਤਨ ਅਜ਼ਾਦੀ