ਪੰਨਾ:ਪੂਰਬ ਅਤੇ ਪੱਛਮ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੮੯

ਇਸਤ੍ਰੀ ਮਰਦ ਦੀ ਸਮਾਨਤਾ ਕਰਦੀ ਰਹੀ ਹੈ ਅਤੇ ਕਈ ਗਲ ਵਿਚ ਇਸਤ੍ਰੀ ਮਰਦੇ ਤੋਂ ਵਿਸ਼ੇਸ਼ਤਾ ਰਖਦੀ ਰਹੀ ਹੈ । ਪੱਛਮੀ ਲੋਕ ਜੋ ਅਜ ਕਲ Love marriage ( ਪੁਸਪਰ ਪਿਆਰ ਦੇ ਅਧਾਰ ਤੇ ਵਿਆਹ ਕਰਵਾਉਣ ) ਦੀਆਂ ਡੀਗਾਂ ਮਾਰ ਰਹੇ ਹਨ, ਉਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ। ਕਿ ਹਿੰਦੁਸਤਾਨ ਵਿਚ ਇਹ ਰਿਵਾਜ ਅਤਿ ਪ੍ਰਾਚੀਨ ਸਮੇਂ ਤੋਂ ਪਚਲਤ ਸੀ। ਵੇਦਾਂ ਦੇ ਲਿਖੇ ਜਾਣ ਦਾ ਸਮਾਂ ਸਹਿਜੇ ਹੀ ਅਜ ਤੋਂ ਚਾਰ ਪੰਜ ਹਜ਼ਾਰ ਬਰਸ , ਪਹਿਲਾਂ ਹੋਵੇਗਾ ਅਤੇ ਵੇਦਾਂ ਵਿਚ ਇਸ ਪ੍ਰਕਾਰ ਦੇ ਕਈ ਹਵਾਲੇ ਹਨ ਜਿਨ੍ਹਾਂ ਤੋਂ ਮਲੂਮ ਹੁੰਦਾ ਹੈ ਕਿ ਮੁਟਿਆਰ ਕੁੜੀ ਤੇ ਜਵਾਨ ਮੁੰਡੇ ਦਾ ਆਪਸ ਵਿਚ ਪ੍ਰੇਮ ਹੈ ਅਤੇ ਅਖੀਰ ਨੂੰ ਇਹ ਪ੍ਰੇਮ ਵਿਆਹ ਦੀ ਸ਼ਕਲ ਵਿਚ ਸਦੀਵੀ ਪ੍ਰੇਮ ਵਿਚ ਬਦਲ ਜਾਂਦਾ ਹੈ। ਵਿਆਹੀ ਆਈ ਨਵੀਂ ਵਹੁਟੀ ਦਾ ਸਹੁਰੇ ਘਰ ਬੜਾ ਆਦਰ ਅਤੇ ਮਾਣ ਹੁੰਦਾ ਹੈ । ਭਾਵੇਂ ਉਹ ਆਪਣੇ ਪਤੀ ਦੇ ਹੋਰਨਾਂ ਸੰਬੰਧੀਆਂ ( ਮਾਂ, ਬਾਪ, ਭੈਣ, ਭਾਈ, ਆਦਿ ) ਸੰਗ ਇਕੇ ਟੱਬਰ ਵਿਚ ਰਹਿੰਦੀ ਹੈ ਪੰਤੁ ਘਰ ਦੀ ਪ੍ਰਧਾਨ (ਰਾਣੀ) ਓਹੀ ਹੈ । ਸੋ ਇਸ ਤੋਂ ਭਲੀ ਪ੍ਰਕਾਰ ਪ੍ਰਗਟ ਹੈ ਕਿ ਨਵੇਲ ਵਹੁਟੀ ਘਰ ਦੀ ਦਾਸੀ ਨਹੀਂ ਬਲਕਿ ਰਾਣੀ ਬਣ ਕੇ ਰਹਿੰਦੀ ਹੈ ।

ਘਰ ਦੇ ਹਰ ਇਕ ਕੰਮ ਵਿਚ ਆਦਮੀ ਆਪਣੀ ਇਸਤ੍ਰੀ ਦੀ ਸਲਾਹ ਜ਼ਰੂਰ ਲੈਂਦਾ ਹੈ ਅਤੇ ਕੋਈ ਮਜ਼ਬੀ ਰਿਵਾਜ ਅਜੇਹਾ ਨਹੀਂ ਜੋ ਇਸ ਦੇ ਹਿੱਸਾ ਲੈਣ ਤੋਂ ਤੋਂ ਬਿਨਾਂ ਸੰਪੂਰਣ ਹੋ ਸਕੇ । ਧਾਰਮਿਕ ਪੂਜਾ ਪਾਠ ਵਿਚ