ਪੰਨਾ:ਪੂਰਬ ਅਤੇ ਪੱਛਮ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੮੮

ਪੂਰਬ ਅਤੇ ਪੱਛਮ

ਲਿਖਾਰੀ ਇਹ ਲਿਖਣ ਦਾ ਹੀਆ ਕਰ ਬੈਠਦੇ ਹਨ ਕਿ ਪੂਰਬ ਵਿਚ ਇਸਤ੍ਰੀ ਜਾਤੀ ਸਦਾ ਹੀ ਦੱਬੀ ਰਹੀ ਹੈ ਅਤੇ ਇਸ ਦੀ ਅਜ਼ਾਦੀ ਦਾ ਬੀੜਾ ਕੇਵਲ ਹਜ਼ਰਤ ਈਸਾ ਦੇ ਪੈਰੋਕਾਰਾਂ ਨੇ ਹੀ ਚੁਕਿਆ ਹੈ।ਭਾਵੇਂ ਸਾਨੂੰ ਇਹ ਮੰਨਣ ਵਿਚ ਕੋਈ ਸੰਕੋਚ ਨਹੀਂ ਕਿ ਵਰਤਮਾਨ ਸਮੇਂ ਵਿਚ ਪੂਰਬੀ ਇਸਤ੍ਰੀ ਆਪਣੀ ਪੱਛਮੀ ਭੈਣ ਨਾਲੋਂ ਬਹੁਤ ਪਿ ਪ੍ਰੰਤੂ ਅਸੀਂ ਇਹ ਕਹਿਣ ਲਈ ਮਜਬੂਰ ਹਾਂ ਕਿ ਪੂਰਬ ਵਿਚ ਸਦਾ ਹੀ ਅਜੇਹੀ ਹਾਲਤ ਨਹੀਂ ਰਹੀ। ਬਲਕਿ ਪੂਰਬ ਵਿਚ ਕਿਸੇ ਸਮੇਂ ਇਸਤ੍ਰੀ ਇਤਨੀ ਆਜ਼ਾਦੀ ਵਿਚ ਰਹਿ ਚੁਕੀ ਹੈ ਕਿ ਇਸ ਅਜ਼ਾਦੀ ਦੇ ਸਾਹਮਣੇ ਵੀਹਵੀਂ ਸਦੀ ਦੇ ਚਾਨਣ ਵਿਚ ਰਹਿਣ ਵਾਲੀ ਪੱਛਮੀ ਇਸਤ੍ਰੀ ਦੀ ਆਜ਼ਾਦੀ ਕੇਵਲ ਨਾਮ ਮਾਤ੍ਰ ਹੈ।

ਉਪ੍ਰੋਕਤ ਸਚਾਈ ਦਸਟਾਉਣ ਲਈ ਜ਼ਰੂਰੀ ਜਾਪਦਾ ਹੈ ਕਿ ਅਸੀਂ ਇਸਤ੍ਰੀ ਦੀ ਥਾਂ ਵਰਤਮਾਨ ਸੁਸਾਇਟੀ ਵਿਚ ਦੇਖਣ ਤੋਂ ਪਹਿਲਾਂ ਇਹ ਦੇਖ ਲਈਏ ਕਿ ਪ੍ਰਾਚੀਨ ਸਮੇਂ ਵਿਚ ਪੂਰਬ ਅਤੇ ਪੱਛਮ ਵਿਚ ਇਸ ਦੀ ਕੀ ਹਾਲਤ ਸੀ।

੧-ਪ੍ਰਾਚੀਨ ਸਮੇਂ ਵਿਚ

ਹਿੰਦੁਸਤਾਨ ਦਾ ਪ੍ਰਾਚੀਨ ਇਤਹਾਸ ਵਿਚਾਰਨ ਤੋਂ ਪਤਾ ਲਗਦਾ ਹੈ ਕਿ ਇਸਤ੍ਰੀ ਦੀ ਜੋ ਕਦਰ, ਜੋ ਮਾਣ ਅਤੇ ਜੋ ਇਜ਼ਤ ਇਸ ਮੁਲਕ ਵਿਚ ਸੀ ਦੁਨੀਆਂ ਭਰ ਵਿਚ ਹੋਰ ਕਿਸੇ ਮੁਲਕ ਵਿਚ ਨਹੀਂ ਪਾਈ ਜਾਂਦੀ ਸੀ। ਵੇਦਾਂ ਦੇ ਸਮੇਂ ਤੋਂ ਲੈ ਕੇ ਕਈ ਹਜ਼ਾਰ ਬਰਸ ਤਕ ਹਿੰਦੁਸਤਾਨੀ