ਪੰਨਾ:ਪੂਰਬ ਅਤੇ ਪੱਛਮ.pdf/9

ਇਹ ਸਫ਼ਾ ਪ੍ਰਮਾਣਿਤ ਹੈ

੨

ਪੂਰਬ ਅਤੇ ਪੱਛਮ

ਪੁਜਾ ਹੈ ਜਿਥੇ ਕਿ ਇਸਦੇ ਦਿਮਾਗ ਦੀ ਪ੍ਰਫੁਲਤਾ ਦੇ ਕਾਰਨ ਇਸ ਨੂੰ ਹਰ ਪ੍ਰਕਾਰ ਦੀ ਸੋਝ ਪਈ ਹੈ । ਇਸਦਾ ਵਰਤਮਾਨ ਸਮੁਚਾ ਜੀਵਨ ਇਸਦੇ ਪ੍ਰਾਚੀਨ ਜੀਵਨ ਨਾਲੋਂ ਹਰ ਪਹਿਲੂ ਵਿਚ ਬਹੁਤ ਉਚਾ ਹੈ । ਇਸੇ ਲਈ ਹੁਣ ਇਹ ਸਭਯ ਅਖਵਾਉਂਦਾ ਹੈ ਅਤੇ ਦੁਨੀਆ ਦੇ ਵਖੋ ਵਖ ਹਿਸਿਆਂ ਵਿਚ ਵਖੋ ਵਖਰੀ ਸਭਯਤਾ ਪੈਦਾ ਕਰੀ ਬੈਠਾ ਹੈ ।

੧-ਸਭਯਤਾ ਕੀ ਹੈ ?

     ਸਭਯਤਾ ਕੀ ਹੈ ? ਕਿਸੇ ਮੁਲਕ ਦੇ ਵਸਨੀਕਾਂ ਦੀਆਂ ਵਖੋ ਵਖ ਸੰਪ੍ਰਦਾਵਾਂ, ਆਸ਼੍ਰਮਾਂ, ਸੰਸਕਾਰਾਂ, ਰਵਾਇਤਾਂ ਅਤੇ ਰਿਵਾਜਾਂ ਦਾ ਸਮੁਚਾ ਨਾਓ ਸਭਯਤਾ ਹੈ।
      ਤਾਂ ਤੇ ਸਾਡੀ ਸਭਯਤਾ ਵਿਚ ਸਾਡੀ ਸੁਸਾਇਟੀ ਦੀ ਸਮਾਜਕ, ਆਰਥਕ, ਰਾਜਸੀ, ਧਾਰਮਕ, ਆਦਿ, ਸਭ ਪ੍ਰਕਾਰ ਦੀ ਬਣਤਰ ਆ ਜਾਂਦੀ ਹੈ । ਯਾ ਇਉਂ ਕਹੋ ਕਿ ਕਿਸੇ ਦੇਸ਼ ਦੀ ਸਭਯਤਾ ਤੋਂ ਅਸਲ ਭਾਵ ਇਹ ਹੈ ਕਿ ਉਸ ਦੇਸ਼ ਦੇ ਵਸਨੀਕਾਂ ਦਾ ਸਮੁਚਾ ਜੀਵਨ ਕਿਸ ਮਿਆਰ ਤੇ ਹੈ ਤੇ ਉਹ ਆਪਣੇ ਜੀਵਨ ਦੇ ਹਰ ਇਕ ਪਹਿਲੂ ਵਿਚ ਕਿਸ ਪਰਕਾਰ ਵਿਚਰਦੇ ਹਨ ।
       ਮਨੁਖ ਜਾਤੀ ਅਤੇ ਪਸ਼ੂ ਜਾਤੀ ਵਿਚ ਫਰਕ ਕੇਵਲ ਇਹੀ ਹੈ ਕਿ ਵਾਹਿਗੁਰੂ ਨੇ ਮਨੁਖ ਨੂੰ ਵਿਚਾਰ ਸ਼ਕਤੀ  ਬਖਸ਼ੀ ਹੋਈ ਹੈ ਜੋ ਕਿ ਪਸ਼ੂਆਂ ਵਿਚ ਆਮ ਤੌਰ ਤੇ ਨਹੀਂ ਪਾਈ ਜਾਂਦੀ । ਮਨੁਖ ਵਿਚ ਇਹ ਸ਼ਕਤੀ ਹੈ ਕਿ ਉਹ ਆਪਣੇ ਕਰਮਾਂ ਕੰਮਾਂ) ਸਬੰਧੀ ਵਿਚਾਰ ਸਕਦਾ