ਪੰਨਾ:ਪੂਰਬ ਅਤੇ ਪੱਛਮ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਪੂਰਬ ਅਤੇ ਪੱਛਮ

ਦੇ ਰਾਗ ਤੇ ਖਬਰਾਂ ਸਣੇ ।

ਮੁਕਦੀ ਗਲ ਇਹ ਕਿ ਉਨ੍ਹਾਂ ਲੋਕਾਂ ਨੇ ਦਿਲ ਪੁਚਾਉਣ ਲਈ ਅਨੇਕਾਂ ਵਸੀਲੇ ਬਣਾਏ ਹੋਏ ਹਨ । ਜੇਕਰ ਤੁਸੀਂ ਕਦੀ , ਉਨ੍ਹਾਂ ਨੂੰ ਦਿਲ ਪ੍ਰਚਾਵੇ ਵਿਚ ਮਸਤ ਦੇਖਣਾ ਹੋਵੇ ਤਾਂ ਸਨੀਚਰਵਾਰ ਦੀ ਰਾਤ ਤੇ ਐਤਵਾਰ ਦੇ ਦਿਨ ਨੂੰ ਇਨ੍ਹਾਂ ਦੇ ਦਰਸ਼ਨ ਕਰੇ । ਦੇਖੋ ਕਿਸ ਤਰਾਂ ਇਸੇ ਧਰਤੀ ਤੇ ਸੁਰਗ ਦਾ ਨਮੂਨਾ ਬੰਨ ਦਿੰਦੇ ਹਨ। ਮਾਨੋ ਇਉਂ ਜਾਪਦਾ ਹੈ ਕਿ ਦੁਨੀਆਂ ਵਿਚ ਗਮੀ ਹੈ ਹੀ ਨਹੀਂ; ਸਭ ਸ਼ਾਦੀ ਹੀ ਸ਼ਾਦੀ ਹੈ । ਕਿਧਰੇ ਰਾਗ ਘਰਾਂ ਵਿਚ ਰੌਣਕਾਂ ਲਗੀਆਂ ਹੋਈਆਂ ਹਨ,ਕਿਧਰੇ ਸਿਨੇਮਾਂ ਵਾਲਿਆਂ ਨੂੰ ਟਿਕਟ ਦੇਂਦਿਆਂ ਵਾਰ ਨਹੀਂ ਆਉਂਦੀ । ਨਾਚ ਘਰਾਂ ਵਾਲਿਆਂ ਨੂੰ ਇਹ ਦਿਨ ਈਦ ਦੇ ਚੰਦ ਵਾਂਗ ਓਡੀਕਦਿਆਂ ਆਇਆ ਹੈ, ਇਸੇ ਲਈ ਉਨ੍ਹਾਂ ਅਜ ਸਪੈਸ਼ਲ ਆਰਕੈਸਟਰਾਂ ( ਰਾਗ ਸਾਜ ਵਜਾਉਣ ਵਾਲੇ ) ਨੂੰ ਲੈ ਆਂਦਾ ਹੈ । ਸ਼ਨਿਚਰਵਾਰ ਦੀ ਰਾਤ ਨੂੰ ਸਭ ਲੰਬਾ ਹੋਇਆ ਦੇਖਣਾ ਚਾਹੁੰਦੇ ਹਨ । ਨਚਦਿਆਂ ਟਪਦਿਆਂ ਤੇ ਹਸਦਿਆਂ ਖੇਡਦਿਆਂ ਨੂੰ ਸਵੇਰ ਦੇ ਤਿੰਨ ਚਾਰ ਵਜ ਜਾਂਦੇ ਹਨ ਜਦ ਨੀਂਦਰ ਦੇਵੀ ਬਹੁਤਾ ਜ਼ੋਰ ਪਾ ਕੇ ਉਨਾਂ ਨੂੰ ਬਿਸਤੇ ਤੇ ਸੁੱਟਦੀ ਹੈ । ਐਤਵਾਰ ਨੂੰ ਦਿਨ ਚੜੇ ਉਠਣਾ ਹੀ ਹੋਇਆ । ਅਜ ਜੇਕਰ ਧੁਪ ਲਗ ਗਈ ਹੈ ਤਾਂ ਬਾਹਰ ਖੁਲੀ ਹਵਾ ਵਿਚ ਪਿਕਨਿਕਾਂ ਦੀਆਂ ਮੌਜਾਂ ਲਈਆਂ ਜਾਣਗੀਆਂ ਤੇ ਨੌਜਵਾਨ ਮੁੰਡੇ ਕੁੜੀਆਂ ਬੀਚਾਂ ( ਸਮੁੰਦਰ ਦਾ ਕੰਢਾ ) ਜਾਂ ਤਰਨ ਵਾਲੇ ਤਲਾਵਾਂ ( Swimming Tanks ) ਤੇ ਜਾ ਕੇ ਖੂਬ