ਪੰਨਾ:ਪੂਰਬ ਅਤੇ ਪੱਛਮ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਪੂਰਬ ਅਤੇ ਪੱਛਮ

ਹਰ ਰੋਜ਼ ਜ਼ਰੂਰ ਦਿੰਦੇ ਹਨ। ਸਵੇਰ ਦੇ ਅੱ5 ਵਜੇ ਤੋਂ ਸ਼ਾਮ ਦੇ ਪੰਜ ਵਜੇ ਤਕ ਦਫਤਾਂ, ਫੈਕਟਰੀਆਂ, ਸਟੋਰਾਂ ਜਾਂ ਖੇਤਾਂ ਵਿਚ ਕੰਮ ਕਰਦੇ ਹਨ ਅਤੇ ਸ਼ਾਮ ਹੋਣ ਤੇ ਚਾਹ ਪਾਣੀ ਪੀ ਕੇ ਦਿਲ ਪ੍ਰਚਾਵੇ ਵਿਚ ਮਸਤ ਹੋ ਜਾਂਦੇ ਹਨ।

ਉਹ ਲੋਕ ਦਿਲ ਪ੍ਰਚਾਵਾ ਕਿਸ ਤਰਾਂ ਕਰਦੇ ਹਨ? ਜੇਕਰ ਦਿਲ ਪ੍ਰਚਾਵੇ ਦੇ ਸਾਰੇ ਸਾਧਨਾਂ ਸਬੰਧੀ ਵਿਸਥਾਰ ਨਾਲ ਲਿਖਿਆ ਜਾਵੇ ਤਾਂ ਇਕ ਬੜੀ ਭਾਰੀ ਪੁਸਤਕ ਬਣ ਸਕਦੀ ਹੈ । ਪੰਤੂ ਇਥੇ ਟੂਕ ਮਾਤੂ ਇਤਨਾਂ ਹੀ ਦਸਣ ਦੀ ਥਾਂ ਹੈ ਕਿ ਹਰਇਕ ਪਰਾਣੀ ਲਈ ਦਿਲ ਪ੍ਰਚਾਵੇ ਦਾ ਸਾਮਾਨ ਉਸਦੀ ਉਮਰ ਤੇ ਤਬੀਅਤ ਦੇ ਅਨਕੁਲ ਮਿਲ ਜਾਂਦਾ ਹੈ । ਜੋ ਖੇਲਾਂ ਦਾ ਸ਼ੌਕੀਨ ਹੈ, ਜਿਸ ਤਰਾਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਇਸ ਪਾਸੇ ਬਹੁਤਾ ਧਿਆਨ ਦੇ ਹਨ, ਉਨ੍ਹਾਂ ਲਈ ਅਨੇਕ ਪ੍ਰਕਾਰ ਦੀਆਂ ਖੇਡਾਂ ਹਨ। ਟੈਨਿਸ, ਕ੍ਰਿਕਟ ( ਗੇਂਦ ਬੱਲਾ) ਹਾਕੀ, ਫੁਟਬਾਲ, ਬੇਸ ਬਾਲ, ਬਾਸਕਟ ਬਾਲ, ਵਾਲੀ ਬਾਲ ਬੈਡਮਿੰਟਨ (ਚਿੜੀ ਵਿੱਕਾ) ਆਦਿ ਅਨੇਕਾਂ ਖੇਲਾਂ ਹਨ ਜਿਨ੍ਹਾਂ ਦੇ ਖੇਲਣ ਨਾਲ ਕੇਵਲ ਦਿਲ ਹੀ ਨਹੀਂ ਪਚਦਾ ਬਲਕਿ ਸਾਰੇ ਸਰੀਰ ਦੀ ਕਸਰਤ ਭੀ ਕਾਫੀ ਹੋ ਜਾਂਦੀ ਹੈ | ਕਈ ਖੇਡਾਂ ਅਜੇਹੀਆਂ ਹਨ ਜੋ ਅੰਦਰ ਬੈਠੇ ਹੀ ਖੇਡ ਸਕਦੇ ਹਨ। ਤਾਂ ਤੇ ਜਦ ਮੀਂਹ ਜਾਂ ਬਰਫ ਪੈਣ ਦੀ ਰੁੱਤ ਹੋਵੇ ਤਾਂ ਘਰਾਂ ਦੇ ਅੰਦਰ ਹੀ ਖੇਡਿਆ ਜਾਂਦਾ ਹੈ । ਸ਼ਹਿਰਾਂ ਵਿਚ pool rooms (ਖੇਡਾਂ ਵਾਲੇ ਮਕਾਨ) ਬਣੇ ਹੋਏ ਹਨ ਜਿਨ੍ਹਾਂ ਵਿਚ ਨਾਮ ਮਾਤੂ ਫੀਸ ਦੇਣ ਨਾਲ ਕਈ ਕਿਸਮ ਦੀਆਂ