ਪੰਨਾ:ਪੂਰਬ ਅਤੇ ਪੱਛਮ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੭੭

ਐਸਾ ਨ ਹੋਵੇ ਕਿ ਸਾਡੀ ਅਨ-ਗਹਿਲੀ ਦੇ ਕਾਰਨ ਇਹ - ਅਮੋਲਕ ਰਤਨ ਅਸੀਂ ਭੰਗ ਦੇ ਭਾੜੇ ਗੰਵਾ ਬੈਠੀਏ।

੭-ਦਿਲ ਪ੍ਰਚਾਵਾ

ਸਾਰਾ ਦਿਨ ਦੁਨਿਆਵੀ ਧੰਦਿਆਂ ਵਿਚ ਖੱਚਤ ( ਰਹਿਣ ਨਾਲ ਆਦਮੀ ਦਾ ਦਿਲ ਉਕਤਾ ਜਾਂਦਾ ਹੈ ਅਤੇ ਮਨ ਉਚਾਟ ਹੋ ਜਾਂਦਾ ਹੈ। ਜੇਕਰ ਸਵੇਰ ਤੋਂ ਲੈ ਕੇ ਸੰਝ ਤਕ ਉਦਰ-ਪੂਰਤੀ ਲਈ ਹੀ ਧੰਦ ਪਿਟਿਆ ਜਾਵੇ ਤਾਂ ਜ਼ਿੰਦਗੀ ਬੜੀ ਬੇਸੁਆਦੀ ਤੇ ਰਸ-ਹੀਣ ਹੋ ਜਾਂਦੀ ਹੈ ਅਤੇ ਇਸ ਪ੍ਰਕਾਰ ਦਾ ਰੋਜ਼ਾਨਾ ਪ੍ਰੋਗਰਾਮ ਕੁਝ ਦੇਰ ਰਹਿਣ ਦੇ ਕਾਰਨ ਆਦਮੀ ਦੀ ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ, ਜਿਸ ਤੋਂ ਕਿਸੇ ਸਦੀਵੀ ਬੀਮਾਰੀ ਨਾਲ ਗਲੇ ਜਾਣਾ ਉਸ ਲਈ ਬਿਲਕੁਲ ਸੰਭਵ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਦੁਨਿਆਵੀ ਧੰਦਿਆਂ ਨੂੰ ਵਿਸਾਰ ਕੇ ਕਦੀ ਕਦੀ ਦਿਲ ਪ੍ਰਚਾਵੇ ਲਈ ਭੀ ਸਮਾਂ ਖਰਚ ਕੀਤਾ ਜਾਵੇ ਜਿਸ ਤੋਂ ਥੱਕੇ ਹੋਏ ਦਿਮਾਗਾਂ ਨੂੰ ਆਰਾਮ ਮਿਲੇ, ਦਿਲ ਦੇ ਫਰਨੇ ਦੁਨਿਆਵੀ ਫਿਕਰਾਂ ਨੂੰ ਵਿਸਾਰ ਕੇ ਖੁਸ਼ੀ ਦੇ ਸਮੁੰਦਰ ਵਿਚ ਚੁਭੀਆਂ ਲਾਉਣ ਅਤੇ ਚੁਰ ਹੋ ਚੁਕੇ ਸਰੀਰ ਦੀ ਥਕਾਵਟ ਭੀ ਦੂਰ ਹੋਵੇ ।

ਪੱਛਮੀ ਲੋਕਾਂ ਨੇ ਜ਼ਿੰਦਗੀ ਦੇ ਇਸ ਹਿੱਸੇ ਵਲ ਬਹੁਤ ਧਿਆਨ ਦਿੱਤਾ ਹੈ । ਦਿਲ ਪੁਚਾਵੇ ਲਈ ਕਈ ਪ੍ਰਕਾਰ ਦੇ ਸਾਮਾਨ ਹਨ । ਦਿਨ ਭਰ ਦੇ ਕੰਮਾਂ ਧੰਦਿਆਂ ਤੋਂ ਵੇਹਲੇ ਹੋ ਕੇ ਥੋੜਾ ਬਹੁਤ ਸਮਾਂ ਦਿਲ ਪ੍ਰਚਾਵੇ ਲਈ