ਪੰਨਾ:ਪੂਰਬ ਅਤੇ ਪੱਛਮ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੬੯

"ਉਠ ਇਸ਼ਨਾਨ ਕਰਹੁ ਪਰਭਾਤੇ" ਅਤੇ ਝਾਲਾਂਗੇ ਉਠ ਨਾਮ ਜਪ ਦੀਆਂ ਰਵਾਇਤਾਂ ਸਾਰੇ ਮਜ਼ਹਬਾਂ ਦੇ ਪੈਰੋਕਾਰਾਂ ਵਿਚ ਪਾਈਆਂ ਜਾਂਦੀਆਂ ਹਨ । ਭਾਈ ਗੁਰਦਾਸ ਜੀ ਨੇ ਤਾਂ ਗੁਰਸਿਖਾਂ ਦੀ ਆਦਰਸ਼ਕ ਜ਼ਿੰਦਗੀ ਦੀ ਜ਼ਰੂਰੀ | ਨਿਸ਼ਾਨੀ ਹੀ ਇਹੀ ਦਸੀ ਹੈ ਕਿ ਤੜਕਿਓਂ ਉਠ ਇਸ਼ਨਾਨ ਕਰਦੇ ਪੰਤੁ ਪੱਛਮੀ ਦੇਸ਼ਾਂ ਵਿਚ ਬਾਵਜੂਦ ਡੂੰਘੀਆਂ ਮਜ਼ਹਬੀ ਫਿਲਾਸਫੀਆਂ ਦੇ ਇਸ ਪਾਸੇ ਕਿਸੇ ਨੇ ਕੋਈ ਖਿਆਲ ਹੀ ਨਹੀਂ ਦਿੱਤਾ। ਕਾਸ਼ ! ਕਿ ਉਨਾਂ ਵਿਚ ਭੀ ਕੋਈ ਫਰੀਦ ਜੀ ਵਰਗਾ ਭਗਤ ਹੁੰਦਾ ਜੋ ਉਨਾਂ ਨੂੰ ਪਿਛਲੀ ਰਾਤ ਨ ਜਾਗਿਓ ਜੀਵਦੜੋ ਮੋਇਓਹ ਦਾ ਢੰਡੋਰਾ ਦੇ ਕੇ ਖਬਰਦਾਰ ਕਰਦਾ ਅਤੇ ਦਸਦਾ ਕਿ ਪਹਿਲੇ ਪਹਿਰੇ ਫਲੜਾ ਫਲ ਭੀ ਪਿਛਾ ਰਾਤਿ ॥ ਜੋ ਜਾਰੀਨ ਲਹੀਨ ਸੇ ਸਾਈ ਕੰਨੋ ਦਾਤਿ` । ਫੇਰ ਸ਼ਾਇਦ ਪੱਛਮੀ ਲੋਕ ਭੀ ਅੰਮ੍ਰਿਤ ਵੇਲੇ ਉਠਕੇ ਇਸ਼ਨਾਨ ਕਰ ਵਾਹਿਗੁਰੂ ਨਾਲ ਲਿਵ ਲਾਉਣ ਦਾ ਅਦੁਤੀ ਸੁਆਦ ਚਖ ਲੈਂਦੇ । ਪਤੁ ਮਲੂਮ ਹੁੰਦਾ ਹੈ ਕਿ ਉਹ ਲੋਕ ਇਸ ਸੁਆਦ ਤੋਂ ਬਿਲਕੁਲ ਹੀ ਵਾਂਝੇ ਹਨ।

ਪੱਛਮੀ ਦੇਸ਼ਾਂ ਵਿਚ ਜੇਕਰ ਕੋਈ ਸਵੇਰੇ ਉਠਦਾ ਭੀ ਹੈ ਤਾਂ ਉਹ ਆਪਣੇ ਕਾਰ ਵਿਹਾਰ ਦੀ ਖਾਤਰ ਉਠਦਾ ਹੈ, ਇਸ਼ਨਾਨ ਕਰਕੇ ਪਾਠ ਜਾਂ ਸੰਧਿਆ ਕਰਨ ਜਾਂ ਨਿਮਾਜ਼ ਪਨ ਨਹੀਂ ਜਾਗਦਾ | ਸਵੇਰੇ ਉਠਣ ਵਾਲਿਆਂ ਵਿਚ ਯਾਂ ਤੇ ਅਖਬਾਰਾਂ ਵੰਡਣ ਵਾਲੇ ਮੁੰਡੇ ਹੁੰਦੇ ਹਨ, ਯਾਂ ਦੁੱਧ, ਡਬਲ ਰੋਟੀ, ਅੰਡੇ, ਆਦਿ, ਘਰੀਂ ਦੇਣ ਵਾਲੇ ਅਤੇ ਜਾਂ ਕੂੜਾ ਕਰਕਟ ਇਕੱਠਾ ਕਰਨ ਵਾਲੇ ਟਰੱਕਾਂ ਜਾਂ ਗੱਡੀਆਂ