ਪੰਨਾ:ਪੂਰਬ ਅਤੇ ਪੱਛਮ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੬

ਪੂਰਬ ਅਤੇ ਪੱਛਮ

ਰਸਮਾਂ ਰਿਵਾਜਾਂ ਦੇ ਤੁੱਕਿਆਂ ਅਤੇ ਸਾਇੰਸ ਦੀਆਂ ਨਵੀਆਂ ਕਾਢਾਂ ( ਜਿਨਾਂ ਦੇ ਵਰਤਣ ਨਾਲ ਇਸਤ੍ਰੀ ਪੁਰਸ਼ ਆਪਣੇ ਇਖਲਾਕੀ ਕੁਕਰਮਾਂ ਦੇ ਭੈੜੇ ਨਤੀਜਿਆਂ ਤੋਂ ਬਚ ਸਕਦੇ ਹਨ ) ਨੇ ਪੱਛਮੀ ਲੋਕਾਂ ਦੀ ਇਖਲਾਕੀ ਜ਼ਿੰਦਗੀ ਨੂੰ ਬੜਾ ਨੀਵਾਂ ਕਰ ਦਿਤਾ ਹੈ । ਜਵਾਨੀ ਦੇ ਨਸ਼ੇ ਵਿਚ ਜਤ ਸਤ ਨੂੰ ਕਾਇਮ ਨ ਰਖਣਾ ਅਤੇ ਆਪਣੀ ਇਸ ਉਣਤਾਈ ਨੂੰ ਸੁਸਾਇਟੀ ਦੇ ਨਕਤਾ ਨਿਗਾਹ ਤੋਂ ਬੁਰੀ ਨ ਸਮਝਣਾ ਕੇਵਲ ਆਪਣੇ ਮਲੀਣ ਤੇ ਢਹੇ ਹੋਏ ਦਿਲ ਨੂੰ ਹੋੜਾ ਦੇਣ ਵਾਲੀ ਹੀ ਗਲ ਹੈ । ਅਸੀਂ ਇਹ ਗਲ ਮੰਨਣ ਨੂੰ ਤਿਆਰ ਨਹੀਂ, ਜਿਸ ਤਰ੍ਹਾਂ ਕਿ ਆਮ ਕਿਹਾ ਜਾਂਦਾ ਹੈ, ਕਿ ਪੱਛਮੀ ਦੇਸਾਂ ਵਿਚ ਇਸਤ੍ਰੀ ਪੁਰਸ਼ ਦਾ ਪਤੀ ਬਰਤ ਜਾਂ ਇਸ ਬਰਤ ਧਾਰਨ ਕਰਨਾ ਕੋਈ ਖਾਸ ਗੁਣ ਨਹੀਂ ਗਿਣਿਆ ਜਾਂਦਾ ( ਜਾਂ ਇਹ ਕਹੋ ਕਿ ਇਨ੍ਹਾਂ ਨਿਯਮਾਂ ਤੋਂ ਗਿਰਾਵਟ ਸੁਸਾ ਇਟੀ ਵਲੋਂ ਕੋਈ ਖਾਸ ਗਿਰਾਵਟ ਨਹੀਂ ਸਮਝੀ ਜਾਂਦੀ। ਇਖਲਾਕ ਸਾਰੇ ਇਕੋ ਹੈ, ਭਾਵੇਂ ਪੱਛਮ ਵਿਚ ਹੋਵੇ ਤੇ ਭਾਵੇਂ ਪੁਰਬ ਵਿਚ । ਮੈਂ ਆਪਣੇ ਜ਼ਾਤੀ ਤਜਰਬੇ ਦੀ ਬਿਨਾ ਤੇ ਇਹ ਕਹਿ ਸਕਦਾ ਹਾਂ ਕਿ ਵਿਚਾਰਵਾਨ ਪੱਛਮੀ ਤਬਕੇ ਵਿਚ` ਉਪ੍ਰੋਕਤ ਗੁਣਾਂ ਦੀ ਉਹੀ ਕਦਰ ਹੈ ਜੋ ਸਾਡੇ ਵਿਚ ਅਤੇ ਉਨ੍ਹਾਂ ਵਿਚ ਇਨ੍ਹਾਂ ਦੀ ਅਣਹੋਂਦ ਜਾਂ ਇਨ੍ਹਾਂ ਵਿਚ ਢਿਲੜਪੁਣੇ ਨੂੰ ਇਤਨਾ ਹੀ ਦੁਰਕਾਇਆ ਜਾਂਦਾ ਹੈ ਜਿਤਨਾ ਕਿ ਸਾਡੇ ਵਿਚ । ਪ੍ਰੰਤੂ ਚੂੰਕਿ ਐਸ਼-ਪ੍ਰਸਤਾਂ ਦੀ ਗਿਣਤੀ ਬਹੁਤ ਹੈ ( ਜਿਥੇ ਖਾਣ ਪੀਣ ਨੂੰ ਬਹੁਤ ਚੰਗਾ ਮਿਲੇ, ਰਹਿਣ ਬਹਿਣ ਤੇ ਪਹਿਨਣ ਲਈ ਪਰਲੇ ਦਰਜੇ ਦੇ ਚੰਗੇ