ਪੰਨਾ:ਪੂਰਬ ਅਤੇ ਪੱਛਮ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੪

ਪੂਰਬ ਅਤੇ ਪੱਛਮ

ਹਨ । ਨਵੇਂ ਖਿਆਲ ਦੀ ਖੁਖ ਪੜਚੋਲ ਕਰਦੇ ਹਨ, ਲੰਮੀ ਸੋਚ ਵਿਚਾਰ ਤੋਂ ਜੇਕਰ ਇਹ ਮਲੂਮ ਹੋਵੇ ਕਿ ਇਸ ਨੂੰ ਅਪਨਾਉਣ ਵਿਚ ਲਾਭ ਹੈ ਤਾਂ ਦ੍ਰਿੜ ਵਿਸ਼ਵਾਸ ਨਾਲ ਪੈਰ ਉਠਾਂਦੇ ਹਨ । ਅੰਗੇਜ਼ਾਂ ਦਾ ਇਹ ਧੀਰਜ ਖਾਸ ਕਰਕੇ ਕਾਨੂੰਨੀ ਬਣਤਰ ਤੇ ਪਬਲਿਕ ਕੰਮਾਂ ਵਿਚ ਬੜੀ ਵਿਸ਼ੇਸ਼ਤਾ ਨਾਲ ਪਾਇਆ ਜਾਂਦਾ ਹੈ ।

ਪੂਰਬੀ ਲੋਕ ਸਾਰੀ ਦੁਨੀਆਂ ਵਿਚ ਲਕੀਰ ਦੇ ਫਕੀਰ ਹੋਣ ਕਰਕੇ ਪੂਸਿੱਧ ਹਨ। ਭਾਵੇਂ ਲਕੀਰ ਦੇ ਫਕੀਰ ਹੋਣਾ ਕੋਈ ਖਾਸ ਐਬ ਨਹੀਂ, ਪੰਤ ਇਸ ਨੂੰ ਹੱਦ ਤੋਂ ਦੂਰ ਤਕ ਲੈ ਜਾਣਾ ਚੰਗਾ ਨਹੀਂ । ਸਾਨੂੰ ਚਾਹੀਦਾ ਹੈ ਕਿ ਨਵੇਂ ਖਿਆਲਾਂ ਨੂੰ ਖੁਲ੍ਹ-ਦਿਲੀ ਨਾਲ ਵਿਚਾਰੀਏ ਅਤੇ ਜੇਕਰ ਦੀਰਘ ਵਿਚਾਰ ਦਾ ਸਿੱਟਾ ਇਹ ਨਿਕਲੇ ਕਿ ਨਵਾਂ ਖਿਆਲ ਲਾਭਦਾਇਕ ਹੈ ਤਾਂ ਉਸ ਤੇ ਅਮਲ ਕਰੀਏ । ਇਹ ਨਹੀਂ ਹੋਣਾ ਚਾਹੀਦਾ ਕਿ ਸਾਰਦਾ ਐਕਟ ਵਾਂਗ ਸਾਡੇ ਸਿਆਣੇ ਮੁਖੀ ਤਾਂ ਸਾਨੂੰ ਚੰਗੇ ਰਾਹ ਪਾਉਣ ਦੇ ਯਤਨ ਕਰਨ ਤੇ ਅਸੀਂ ਢੱਠੀ ਖੂਹੀ ਵਿਚੋਂ ਨਿਕਲਨ ਦਾ ਨਾਂ ਹੀ ਨਾ ਲਈਏ ਬਲਕਿ ਉਸ ਨੂੰ ਹੀ ਛਜੂ ਦੇ ਚੁਬਾਰੇ ਵਾਂਗ ਸੁਰਗ ਦਾ ਨਮੂਨਾ ਸਮਝੀਏ ।

ਪੱਛਮੀ ਲੋਕਾਂ ਵਿਚ Sportsmanship (ਹਰ ਇਕ ਗਲ ਨੂੰ ਖਿੜੇ ਮਥੇ ਲੈਣਾ ) ਦੀ ਸਿਫਤ ਖਾਸ ਵਰਨਣ ਯੋਗ ਹੈ। ਸਪੋਰਟਸਮੈਨਸ਼ਿਪ ਕੀ ਹੈ ? ਇਹ ਉਹ ਖੂਬੀ ਹੈ ਜੋ ਸਾਨੂੰ ਰਲਕੇ ਕੰਮ ਕਰਨ, ਜਮਾਤ ਦੀ ਵਡਿਆਈ ਦੀ ਖਾਤਰ ਆਪਣੀ ਵਡਿਆਈ ਨੂੰ ਖਪਾਉਣ, ਹਰ ਇਕ