ਪੰਨਾ:ਪੂਰਬ ਅਤੇ ਪੱਛਮ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ ਜਾਵੇ ਕਿ ਕੋਈ ਜਾਵੇ ਨਵੀਨ ਖਿਆਲ, ਰਸਮ, ਜਾਂ ਰਿਵਾਜ ਲਾਭਦਾਇਕ ਨਹੀਂ ਤਾਂ ਉਸ ਨੂੰ ਛਡ ਕੋਈ ਦੇਰ ਨਹੀਂ ਲਾਉਂਦੇ। ਮੈਨੂੰ ਯਾਦ ਹੈ ਕਿ ਅਮਰੀਕਾ ਵਿਚ ੧੯੨੬-੨੭ ਦੇ ਦਿਨਾਂ ਵਿਚ ਇਸਤੀਆਂ ਵਿਚ ਵਾਲ ਕਟਵਾਉਣ ਅਥਵਾ ਪਟੇ ਰਖਣ ਦਾ ਰਿਵਾਜ ਇਤਨਾ ਪ੍ਰਚੱਲਤ ਹੋਇਆ ਕਿ ਦਿਨਾਂ ਵਿਚ ਹੀ ਪੰਜਾਹ ਪੰਜਾਹ ਸੱਠ ਸੱਠ ਸਾਲ ਦੀਆਂ ਬਢੀਆਂ ਔਰਤਾਂ ਦੇ ਭੀ ਸਿਰਾਂ ਤੇ ਵਾਲ ਨ ਰਹੇ । ਪ੍ਰੰਤੂ ਪੰਜ ਛੇ ਦੇ ਅੰਦਰ ਅੰਦਰ ਹੀ ਇਹ ਰੌ ਉਲਟ ਗਈ । ਮੁੜ ਫੇਰ ਲੰਮੇ ਵਾਲ ਰਖਣੇ ਸ਼ਰ ਹੋਏ । ਕਾਰਨ ਇਹ ਸੀ ਕਿ ਤਜਰਬੇ ਦੀ ਬੁਨਿਆਦ ਤੇ ਉਨਾਂ ਨੂੰ ਮਲੂਮ ਹੋ ਗਿਆ ਕਿ ਇਸ ਜਾਤੀ ਦੀ ਖੁਬਸੁਰਤੀ ਪਟਿਆਂ ਨਾਲੋਂ ਲੰਬੇ ਵਾਲਾਂ ਨਾਲ ਬਹੁਤੀ ਹੈ। ਇਸ ਲਈ ਝੱਟ ਪੱਟ ਉਸ ਨਵੇਂ ਚੱਲੇ ਫੈਸ਼ਨ ਨੂੰ ਰੱਦੀ ਦੇ ਟੋਕਰੇ ਵਿਚ ਸੁਟ ਕੇ ਮੁੜ ਪੁਰਾਣੇ ਰਿਵਾਜ ਤੇ ਆ ਗਈਆਂ।

ਨਵੀਆਂ ਗੱਲਾਂ ਸਵੀਕਾਰ ਕਰਨ ਵਿਚ ਅਮਰੀਕਨ ਲੋਕ ਸਾਰੇ ਪੱਛਮੀ ਦੇਸ਼ਾਂ ਨਾਲੋਂ ਬਹੁਤ ਛੇਤੀ ਕਰਦੇ ਹਨ। ਬਹੁਤੀ ਵਿਚਾਰ ਤੋਂ ਕੰਮ ਨਹੀਂ ਲੈਂਦੇ, ਨਵੇਂ ਫੈਸ਼ਨ ਮਗਰ ਅੰਧਾ ਧੁੰਦ ਲਗ ਪੈਂਦੇ ਹਨ । ਪੈਰਸ ਵਿਚੋਂ ਕੋਈ ਨਵਾਂ ਫੈਸ਼ਨ ਨਿਕਲੇ, ਇਨਾਂ ਅਮਰੀਕਨਾਂ ਨੂੰ ਇਹ ਤੌਖਲਾ ਰਹਿੰਦਾ, ਹੈ ਕਿ ਐਸਾ ਨਾ ਹੋਵੇ ਕਿ ਉਹ ਇਸ ਨਵੇਂ ਫੈਸ਼ਨ ਵਿਚ : ਕਿਸੇ ਹੋਰ ਮੁਲਕ ਨਾਲੋਂ ਪਿਛੇ ਰਹਿ ਜਾਣ । ਯੂਰਪੀਨ ਲੋਕਾਂ ਦੀ ਰਫਤਾਰ ਕੁਝ ਸਸਤ ਹੈ ਅਤੇ ਇਨ੍ਹਾਂ ਵਿਚੋਂ ਅੱਗੇਜ਼ ਖਾਸ ਕਰਕੇ ਬੜੀ ਦੀਰਘ ਵਿਚਾਰ ਤੋਂ ਕੰਮ ਲੈਂਦੇ