ਪੰਨਾ:ਪੂਰਬ ਅਤੇ ਪੱਛਮ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਬਅਤੇ ਪੱਛਮ ਹਾਸਲ ਨ ਹੋਵੇ । ਸਾਡੇ ਨੌਜਵਾਨ ਭੀ ਆਪਣੀ ਸੁਤੰਤਾ ਲਈ ਹਥ ਪੈਰ ਮਾਰਦੇ ਹਨ, ਕੰਡਿਆਲੇ ਚਬਦੇ ਹਨ, ਤੇ ਦਿਲ ਵਿਚ । ਖਿਆਲ ਕਰਦੇ ਹਨ ਕਿ ਕਿਸੇ ਨੂੰ ਕੋਈ ਹੱਕ ਨਹੀਂ ਜੋ ਸਾਡੀ ਆਜ਼ਾਦੀ ਵਿਚ ਭੰਗਣਾਂ ਪਾਵੇ । ਜੇਕਰ ਉਨ੍ਹਾਂ ਨੂੰ ਪੁਛੋ ਕਿ ਇਹ ਰੁਚੀ ਕਿਉਂ ? ਤਾਂ ਉਤਰ ਮਿਲੇਗਾ, ਕਿ ©€ਅਜ ਕਲ ਰਿਵਾਜ ਬਦਲ ਰਹੇ ਹਨ । West ( ਪੱਛਮ) ਵਲ ਦੇਖੋ ਕਿਤਨੀ ਆਜ਼ਾਦੀ ਹੈ । ਪਰ ਇਨ੍ਹਾਂ ਅੜਾਂ ਨੂੰ ਹਾਲਾਂ ਇਹ ਪਤਾ ਨਹੀਂ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਕੁਝ ਹੋਰ ਭੀ ਕਰਨ ਦੀ ਲੋੜ ਹੈ । ਆਪਣੇ ਪੈਰਾਂ ਤੇ ਆਪ ਖਲੋਣਾ ਸਿਖ ਲਵੋ; ਆਪਣੇ ਮਾਪਿਆਂ ਤੇ ਭਾਰ ਨ ਬਣੋ; ਬਸ ਆਜ਼ਾਦੀ ਤੁਹਾਨੂੰ ਆਪ ਹੀ ਮਿਲ ਜਾਵੇਗੀ। ਜੇਕਰ ਆਜ਼ਾਦੀ ਦਾ ਸਬਕ ਪੱਛਮ ਤੋਂ ਸਿਖਿਆ ਹੈ ਤਾਂ Self help ( ਆਪਣੀ ਮਦਦ ਆਪ ਕਰਨੀ ) ਦਾ ਸਬਕ ਭੀ ਉਥੋਂ ਹੀ ਸਿਖੋ ਅਤੇ ਆਪਣੇ ਮੱਥੇ ਤੋਂ ਨਿਖੱਟੂ ਪੁਣੇ ਦਾ ਦਾਗ ਲਾਹ ਦਿਓ । ਫੇਰ ਤੁਹਾਡੀ ਆਜ਼ਾਦੀ ਵਿਚ ਕੋਈ ਰੁਕਾਵਟ ਨਹੀਂ ਪਵੇਗੀ । 6 ਪੱਛਮੀ ਲੋਕਾਂ ਵਿਚ ਇਕ ਖਾਸ ਸਿਫਤ ਇਹ ਹੈ। ਨਾ ਕਿ ਨਵੀਨ ਗਲਾਂ ਜਾਂ ਕਾਢਾਂ ਨੂੰ ਉਹ ਬੜੇ ਖੁਲੇ ਦਿਲ ਨਾਲ ਵਿਚਾਰਦੇ ਹਨ ਅਤੇ ਜੇਕਰ ਉਨ੍ਹਾਂ ਦੇ ਵਿਚਾਰ ਇਹ ਦਸਣ ਕਿ ਨਵੀਂ ਤਬਦੀਲੀ ਗੁਣਕਾਰੀ ਹੈ ਤਾਂ ਉਹ ਇਸ ਨੂੰ ਪਰਵਾਨ ਕਰਨ ਅਤੇ ਅਪਨਾਉਣ ਵਿਚ ਢਿਲ ਨਹੀਂ ਕਰਦੇ । ਇਸ ਦੇ ਉਲਟ ਜੇਕਰ ਤਜਰਬੇ ਤੋਂ ਇਹ ਸਾਬਤ ਹੋ