ਪੰਨਾ:ਪੂਰਬ ਅਤੇ ਪੱਛਮ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੦

ਪੂਰਬ ਅਤੇ ਪੱਛਮ

ਤਾਂ ਉਸ ਦੀ ਜਾਨ ਦੀ ਖੈਰ ਨਹੀਂ, ਉਹ ਝੱਟ ਪੱਟ ਆਪਣੀ ਕਾਰ ਵਿਚ ਸਵਾਰ ਹੋ ਜਾਂਦੇ ਹਨ । ਦਸ ਮਿੰਟ ਵਿਚ ਸ਼ਹਿਰੋਂ ਬਾਹਰ ਨਿਕਲ ਕਈ ਮੀਲ ਲੰਘ ਜਾਣਗੇ। (ਸੋ, ਜੇਕਰ ਪੜਤਾਲ ਤੋਂ ਬਚ ਗਏ ਤਾਂ ਪਉਂ ਬਾਰਾਂ; ਉਮਰ ਦੀਆਂ ਰੋਟੀਆਂ ਬਣ ਗਈਆਂ, ਨਹੀਂ ਤਾਂ ਤਿੰਨ ਕਾਣੇ ਵੱਟ ਤੇ ਪਏ ਹਨ । ਰੋਟੀ ਜੇਲ ਵਿਚ ਭੀ ਮਿਲਦੀ ਜਾਵੇਗੀ। ਉਨਾਂ ਨੂੰ ਕੁਝ ਪਣ ਲਿਖਣ ਦਾ ਮੌਕਾ ਮਿਲ ਜਾਵੇਗਾ। ਪੱਛਮੀ ਦੇਸ਼ਾਂ ਵਿਚ ਠਗੀ ਭੀ ਬਹੁਤ ਘਟ ਹੈ; ਜੋ ਹੈ ਉਹ ਮਾਅਰਕੇ ਦੀ ਹੈ । ਇਸ ਲਈ ਆਮ ਤੌਰ ਤੇ ਤੁਸੀਂ ਇਹ ਨਹੀਂ ਸੁਣਦੇ ਕਿ ਫਲਾਨੇ ਆਦਮੀਂ ਤੋਂ ਠਗਾਂ ਨੇ ਦੋ ਸੌ ਰੁਪਈਆ ਠਗ ਲਿਆ ਜਾਂ ਫਲਾਨੀ ਥਾਂ ਕਿਸੇ ਆਦਮੀ ਦਾ ਢੱਗਾ, ਗਾਂ ਮੈਂਹ ਜਾਂ ਉਠ ਇਸ ਪਰਕਾਰ ਠਗਾਂ ਨੇ ਠਗ ਲਿਆ ਕਦੀ ਕਦੀ ਤੁਹਾਨੂੰ ਕਿਸੇ ਠਗ ਦੀ ਸੋ ਲਗੇਗੀ ਪੰਤੁ ਇਸ ਠਗੀ ਵਿਚ ਕਈ ਲਖਾਂ ਰੁਪੈ ਦਾ ਸਵਾਲ ਹੋਵੇਗਾ। ਸੱਤ ਅੱਠ ਸਾਲ ਹੋਏ ਕਿ ਅਮਰੀਕਾ ਵਿਚ ਕੁਝ ਦੇਰ ਲਈ ਧੁਨੀਆਂ ਨੂੰ Kidnap (ਅਲੋਪ) ਕਰਨ ਦੀ ਰੌ ਚਲ ਪਈ ਸੀ। ਕਿਸੇ ਤਰੀਕੇ ਨਾਲ ਕਿਸੇ ਲਖਾਂ ਜਾਂ ਕਰੋੜਾਂ ਪਤੀ ਦੇ ਪੁਤਰ, ਭਰਾ ਜਾਂ ਹੋਰ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਕਾਬੂ ਕਰ ਲੈਣਾ ਅਤੇ ਹਜ਼ਾਰਾਂ ਡਾਲਰਾਂ ਦੀ । ਭੇਟਾ ਲੈਕੇ ਛਡਣਾ। ਕਰਨਲ ਲਿੰਡਬਰਗ ਦਾ ਮਾਸੂਮ ਬੱਚਾ ਇਸੇ ਭੈੜੀ ਵਾਦੀ ਦਾ ਸ਼ਿਕਾਰ ਹੋਇਆ ਸੀ ।

ਇਹ ਉਪ੍ਰੋਕਤ ਗਲਾਂ ( ਝੂਠ ਬੋਲਣਾ, ਚੋਰੀ ਤੇ ਠਗੀ , ਪਛਮੀ ਦੇਸ਼ਾਂ ਵਿਚ ਬਿਲਕੁਲ ਨਾਮ ਮਾੜੁ ਹੀ