ਪੰਨਾ:ਪੂਰਬ ਅਤੇ ਪੱਛਮ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

Left

ਪੂਰਬ ਅਤੇ ਪੱਛਮ

੫੬

ਪੂਰਬ ਅਤੇ ਪੱਛਮ ਨਿਭਣ ਵਾਲਾ ਜਾਪਦਾ ਹੈ, ਪੰਤ ਅਸਲ ਵਿਚ ਇਹ ਸਭ ਕੁਝ ਬਿਲਕਲ ਥੋਥਾ ਹੈ। ਨਹੀਂ ਤਾਂ ਇਹ ਕਦੇ ਹੋ ਨਹੀਂ ਸਕਦਾ ਕਿ ਅਜੇਹਾ ਗੁੜਾ ਮਿਲਾਪ ਘੜੀ ਪਲ ਵਿਚ ਖੇਰੂ ਖੇਰੂ ਹੋ ਜਾਵੇ ਕਿਉਂਕਿ ਮਿਲਿਆ ਹੋਇ ਨ ਵੀੜੇ ਜੇ ਮਿਲਿਆ ਹੋਈ।

ਸਾਨੂੰ ਇਹ ਗੱਲ ਕਹਿਣ ਵਿਚ ਬੜਾ ਮਾਣ ਹੈ ਕਿ ਮਿੱਤਾਈ ਦੇ ਮੈਦਾਨ ਵਿਚ ਅਸੀਂ ਉਨ੍ਹਾਂ ਲੋਕਾਂ ਨੂੰ ਬਹੁਤ ਪਿਛਾੜ ਦਿੱਤਾ ਹੈ। ਜੋ ਸਾਦਗੀ, ਸਚਾਈ, ਅਹਿਸਾਸ, ਦਿਲੀ ਪਿਆਰ ਤੇ ਪ੍ਰਸਪਰ ਕੁਰਬਾਨੀ ਬੀ ਲੋਕਾਂ ਦੀ ਦੋਸਤੀ ਵਿਚ ਦਿਖਾਈ ਦਿੰਦੀ ਹੈ ਪਛਮੀ ਦੋਸਤੀਆਂ ਵਿਚ ਸੁਪਨੇ ਮਾਤਰ ਭੀ ਨਹੀਂ ਪਾਈ ਜਾਂਦੀ। ਅਸੀਂ ਛਾਤੀ ਤੇ ਹਥ ਮਾਰਕੇ ਕਹਿ ਸਕਦੇ ਹਾਂ ਕਿ ਸਾਡੇ ਦੋਸਤ **ਸੱਜਣ ਸੋਈ ਨਾਲ ਮੈ ਚਲਦਿਆਂ ਨਾਲ ਚਲੰਨ. ਜਿਤੇ ਲਖਾਂ ਮੰਗੀਐ ਤਿਥੈ ਖੜੇ ਦਿਸੰਨ ਦੀਆਂ ਔਖੀਆਂ ਘਾਟੀਆਂ ਨੂੰ ਪਾਰ ਕਰਨ ਲਈ ਝਿਜਕਦੇ ਨਹੀਂ। ਇਸ ਦੇ ਉਲਟ ਪੱਛਮੀ ਲੋਕਾਂ ਦੀਆਂ ਦੋਸਤੀਆਂ ਦੀ ਪੜਚੋਲ ਕਰਨ ਤੋਂ ਪਤਾ ਲਗਦਾ ਹੈ ਕਿ "ਗਲੀ ਸੁ ਸਜਣ ਵੀਹ, ਹਿਕ ਦੂਡੇਦੀ ਨਾ ਲਹਾਂ ਦਾ ਪਵਿਤੁ ਗੁਰਵਾਕੇ ਉਨਾਂ ਤੇ ਹੀ ਘਟਦਾ ਹੈ। ਸਚ ਮੁਚ ਹੀ ਉਨਾਂ ਦੀਆਂ ਦੋਸਤੀਆਂ ਉਸ ਗੰਭੀਰਤਾ, ਉਸ ਡੂੰਘਿਆਈ, ਉਸ ਪ੍ਰਪੱਕਤਾ ਅਤੇ ਉਸ ਪਵਿੱਤਰਤਾ ਤੋਂ ਸੱਖਣੀਆਂ ਹਨ ਜੋ ਕਿ ਇਕ ਸਚੀ ਦੋਸਤੀ ਦੇ ਜ਼ਰੂਰੀ ਅੰਗ ਹਨ।
ਭਾਵੇਂ ਅਸੀਂ ਇਸ ਵਿਸ਼ੇ ਤੇ ਪੱਛਮੀ ਦੁਨੀਆਂ ਤੋਂ