ਪੰਨਾ:ਪੂਰਬ ਅਤੇ ਪੱਛਮ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਕਾਂਡ ਤੀਸਰਾ ਸਦਾਚਾਰ . ਸਦਾਚਾਰ ਸੁਸਾਇਟੀ ਦੇ ਇਖਲਾਕੀ ਜੀਵਨ ਦਾ | ਸ਼ੀਸ਼ਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸੁਸਾਇਟੀ ਦਾ ਆਮ ਜੀਵਨ ਕਿਸ ਪ੍ਰਕਾਰ ਹੈ। ਇਸ ਲਈ ਅਸੀਂ ਇਸ ਕਾਂਡ ਵਿਚ ਪੁਰਬ ਅਤੇ ਪੱਛਮ ਦੇ ਸਦਾਚਾਰ ਤੇ ਵਿਚਾਰ ਕਰਾਂਗੇ ਅਤੇ ਇਹ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਪੱਛਮੀ ਲੋਕਾਂ ਦੇ ਸਭਾਵ, ਬੋਲ ਚਾਲ ਅਤੇ ਪ੍ਰਸਪਰ ਵਰਤਾਓ ਸਾਡੇ ਨਾਲ ਕਿਥੋਂ ਤਕ ਮਿਲਦੇ ਜੁਲਦੇ ਹਨ ਤੇ ਮਿੱਤਾਈ ਦਾ ਉਨਾਂ ਦੇ ਜੀਵਨ ਵਿਚ ਕੀ ਦਰਜਾ ਹੈ ਅਤੇ ਸਾਡੇ ਜੀਵਨ ਵਿਚ ਕੀ। ਚਾਲਚਲਨ ਦੇ ਲਿਹਾਜ਼ ਨਾਲ ਉਨਾਂ ਅਤੇ ਸਾਡੇ ਵਿਚ ਕੀ ਫਰਕ ਹੈ। ਇਨਾਂ ਗੱਲਾਂ ਤੋਂ ਬਿਨਾਂ ਸਦਾਚਾਰ ਨਾਲ ਸਬੰਧਤ ਗਲਾਂ ਸਵੇਰੇ ਉਠਣਾ, ਸਰੀਰਕ ਸ਼ਿੰਗਾਰ, ਆਦਿ, ਤੇ ਭੀ ਵਿਚਾਰ ਕੀਤੀ ਜਾਵੇਗੀ ਅਤੇ ਇਹ ਦਰਸਾਇਆ ਜਾਵੇਗਾ ਕਿ ਪੱਛਮੀ ਤੇ ਪੂਰਬੀ ਦੇਸ਼ਾਂ ਵਿਚ ਇਨ੍ਹਾਂ ਗੱਲਾਂ ਸਬੰਧੀ ਆਮ ਪਰਚਲਤ ਤਰੀਕੇ ਕੀ ਹਨ । ੧-ਸੁਭਾਵ ਅਤੇ ਬੋਲ-ਚਾਲ ਇਹ ਗਲ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਪੱਛਮੀ ਲੋਕਾਂ ਦਾ ਭਾਵ ਬੜਾ ਮਿਠਾ ਅਤੇ ਬੋਲ ਚਾਲ ਬੜੀ ਰਸੀਲੀ ਹੈ । ਆਪਣੇ ਦਿਲ ਨੂੰ ਸਦਾ ਖੁਸ਼ ਰਖਣਾ ਤੇ ਮਥੇ ਤੇ ਕਈਂ ਭੀ ਤਿਉੜੀ ਨਾ ਪਾਉਣੀ