ਪੰਨਾ:ਪੂਰਬ ਅਤੇ ਪੱਛਮ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੩੭ ਸਭਯਤਾ ਦਾ ਵਕਾਸ਼ . | ਸਮੇਂ ਵਿਚ ਹਰ ਇਕ ਯੂਰਪੀਨ ਕੌਮ ਦੀਆਂ ਅਖਾਂ ਹਿੰਦਸਤਾਨ ਵਲ ਲੱਗੀਆਂ ਰਹੀਆਂ ਹਨ ਅਤੇ ਹਰ ਇਕ ਦੀ ਇਹ ਦਿਲੀ ਉਮੰਗ ਰਹੀ ਹੈ ਕਿ ਇਹ ਸੋਨੇ ਦੀ ਚਿੜੀ ਮੇਰੇ ਹੱਥ ਆਵੇ | ਪੰਤੁ ਅੰਗੇਜ਼ੀ ਰਾਜ ਦੇ ਪੈਰ ਇਸ ਮਲਕ ਵਿਚ ਇਤਨੇ ਡੂੰਘੇ ਗੱਡੇ ਗਏ ਕਿ ਕਿਸੇ ਜ਼ੋਰਾਵਰ ਤੋਂ ਜ਼ੋਰਾਵਰ ਨੂੰ ਭੀ ਇਨਾਂ ਨੂੰ ਉਖੇੜਨ ਦਾ ਅਵਸਰ ਨਹੀਂ ਮਿਲਿਆ। ਇਸ ਦਾ ਮਤਲਬ ਇਹ ਨਹੀਂ ਕਿ ਅੰਗਜ਼ਾਂ ਨੇ ਹਿੰਦੁਸਤਾਨ ਦੀ ਰਾਖੀ ਹਿੰਝ ਫਟਕੜੀ ਲੱਗੀ ਤੋਂ ਬਗੈਰ ਹੀ ਕਰ ਲਈ। ਇਨ੍ਹਾਂ ਨੇ ਭੀ ਹਿੰਦੁਸਤਾਨ ਦੀ ਖਾਤਰ ਕਈ ਦਰਜਨਾਂ ਲੜਾਈਆਂ ਲੜੀਆਂ। ਡਾਕਟਰ ਤਾਰਕ ਨਾਥ ਦਾਸ ਆਪਣੀ ਬਣਾਈ ਹੋਈ ਕਿਤਾਬ 'ਇੰਡੀਆ ਐਂਡ ਵਰਲਡ ਪਾਲੇਟਿਕਸ' ਵਿਚ ਦਸਦਾ ਹੈ ਕਿ ਅੰਗੇਜ਼ਾਂ ਨੇ ਹਿੰਦਸਤਾਨ ਦੀ ਹਿਫਾਜ਼ਤ ਲਈ ਪਿਛਲੇ ਡੇਢ ਸੌ ਸਾਲ ਵਿਚ ਸੌ ਤੋਂ ਵਧੀਕ ਲੜਾਈਆਂ ਲੜੀਆਂ ਹਨ। ਇਹੀ ਹਾਲਤ ਬਸਤੀਆਂ ਵਾਲੀਆਂ ਹੋਰ ਕੌਮਾਂ ਦੀ ਹੈ, ਜਿਨਾਂ ਜਿਨਾਂ ਨੇ ਆਪਣੀਆਂ ਬਸਤੀਆਂ ਦੁਨੀਆਂ ਦੇ ਕਿਸੇ ਹਿੱਸੇ ਵਿਚ ਬਣਾਈਆਂ ਹੋਈਆਂ ਹਨ ਉਨ੍ਹਾਂ (ਬਸਤੀਆਂ) ਦੀ ਰਾਖੀ ਲਈ ਉਨ੍ਹਾਂ ਨੇ ਹਰ ਇਕ ਲੋੜੀਂਦੀ ਕੁਰਬਾਨੀ ਕੀਤੀ ਹੈ ਤਾਂ ਤੇ ਇਹ ਬਸਤੀਆਂ ਸਦਾ ਲਈ ਉਨ੍ਹਾਂ ਦੇ ਅਧੀਨ ਰਹਿਣ ਅਤੇ ਉਨ੍ਹਾਂ ਦੇ ਬਣਾਏ ਹੋਏ ਮਾਲ ਦੀ ਖੱਪਤ ਲਈ ਮੰਡੀਆਂ ਤੇ ਦਸਤਕਾਰੀਆਂ ਨੂੰ ਚਾਲੁ ਰਖਣ ਲਈ ਕੱਚੀਆਂ ਧਾਤਾਂ ਦੇ ਸੋਮੇ ਬਣੇ ਰਹਿਣ । ਜੇਕਰ ੧੯੧੪-੧੮ ਵਾਲੀ ਵੱਡੀ ਲੜਾਈ ਮਗਰੋਂ ਜਰਮਨੀ ਦੀਆਂ ਬਸਤੀਆਂ ਖੋਹ ਲਈਆਂ ਸਨ ਤਾਂ