ਪੰਨਾ:ਪੂਰਬ ਅਤੇ ਪੱਛਮ.pdf/338

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩੧

ਜ਼ਿੰਦਗੀ ਦਾ ਮੰਤਵ

ਸ਼ਹਿਨਸ਼ਾਹ ਦੇ ਹੱਥਾਂ ਵਿਚ ਬਦਲੀ, ਤਦ ਤੋਂ ਭੀ ਇਸ ਦੀ ਪ੍ਰਫੁੱਲਤਾ ਲਈ ਕੋਈ ਨਵਾਂ ਵਤੀਰਾ ਅਖਤਿਆਰ ਨਹੀਂ ਕੀਤਾ ਗਿਆ | ਮੁਲਕ ਦੇ ਪ੍ਰਬੰਧ ਲਈ ਬਦੇਸ਼ੀ ਹਕੁਮਤ ਹੋਣ ਦੇ ਕਾਰਨ ਖਰਚ ਦਿਨੋਂ ਦਿਨ ਵਧਦਾ ਗਿਆ, ਪੰਤੁ - ਇਸ ਦੇ ਮੁਕਾਬਲੇ ਮੁਲਕ ਦੇ ਵਸਨੀਕਾਂ ਦੀ ਆਰਥਕ ' ਹਾਲਤ ਵਿਚ ਲੋੜੀਂਦਾ ਵਾਧਾ ਨਹੀਂ ਹੋਇਆ ਅਤੇ ਵਰਤਮਾਨ ਸਮੇਂ ਵਿਚ ਸਾਡਾ ਦੇਸ ਆਰਥਕ ਨਕਤਾ ਨਿਗਾਹ ਤੋਂ ਦੁਨੀਆਂ ਦੇ ਲਗਭਗ ਸਾਰੇ ਮੁਲਕਾਂ ਤੋਂ ਫਾਡੀ ਹੈ।*

ਸਾਡੇ ਦੇਸ਼ ਦੀ ਕੌਮੀ ਜ਼ਿੰਦਗੀ ਵਿਚ ਪ੍ਰਮਾਰਥਕ ਪਹਿਲੂ ਤੇ ਬਹੁਤਾ ਜ਼ੋਰ ਦੇਣ ਦਾ ਅਖੀਰੀ ਸਿੱਟਾ ਇਹ ਨਿਕਲਿਆ ਹੈ ਕਿ ਅਸੀਂ ਆਪਣੀ ਰਾਜਸੀ, ਆਰਥਕ, ਸਮਾਜਕ ਅਤੇ ਧਾਤਮਿਕ ਸੁਤੰਤਾ ਖੋ ਬੈਠੇ ਹਾਂ। ਸਦੀਆਂ ਤੋਂ ਗੁਲਾਮ ਰਹਿਣ ਦੇ ਕਾਰਨ ਸੁਤੰਤਾ ਦਾ ਮਾਦਾ ਹੀ ਸਾਡੀਆਂ ਰੂਹਾਂ ਵਿਚ ਨਹੀਂ ਰਿਹਾ। ਪ੍ਰਮਾਰਥਿਕ ਪਹਿਲੂ ਵਿਚ ਭੀ ਪਖੰਡ ਦਾ ਬਹੁਤਾ ਜ਼ੋਰ ਹੋ ਰਿਹਾ ਹੈ। ਪ੍ਰਮਾਰਥਿਕ ਤੌਰ ਤੇ ਭਾਵੇਂ ਅਸੀਂ ਪੱਛਮੀ ਲੋਕਾਂ ਨਾਲੋਂ ਚੰਗੇ ਹੋਈਏ ਤੇ ਇਸ ਸਿਖਿਆ ਦੇ ਅਧਾਰ ਤੇ ਬੇਸ਼ਕ ਅਸੀਂ ਦੁਖ ਵਿਚ ਸੁਖ ਮਨਾਈ ਜਾਈਏ ਤੁ ਲੋੜੀ ਦੀ ਆਰਥਕ ਪ੍ਰਫੁਲਤਾ ਤੋਂ ਬਨਾਂ ਉਹ ਦੁਖ ਦੁਖ ਹੀ ਹੈ। ਇਸ ਲਈ ਸਾਡੇ ਮੁਲਕ


  • ਹੁੰਦਸਤਾਨ ਦੀ ਆਰਥਕ ਹਾਲਤ ਸਬੰਧ ਕਈ ਪ੍ਰਕਾਰ ਦ ਵਾਕਫੀਅਤ ਹਾਸਲ ਕਰਨ ਲਈ ਦੇਖੋ fਸੇ ਲੇਖਕ ਦੀ ਰਚਤ ਪੁਸਤਕ "ਗਰਬ ਹਿੰਦੁਸਤਾਨ।