ਪੰਨਾ:ਪੂਰਬ ਅਤੇ ਪੱਛਮ.pdf/333

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨੬

ਪੂਰਬ ਅਤੇ ਪੱਛਮ

ਇਸ ਕੌਮਾਂਤ੍ਰੀ ਤਜਰਤ ਰਾਹੀਂ ਅਨੇਕ ਪ੍ਰਕਾਰ ਦੀਆਂ ਚੀਜ਼ਾਂ ਜੋ ਇਕ ਦੇਸ ਵਿਚ ਪੈਦਾ ਨਹੀਂ ਹੁੰਦੀਆਂ ਦੁਸਰਿਆਂ ਦੇਸ਼ਾਂ ਤੋਂ ਆ ਕੇ ਦੇਸ਼ ਵਾਸੀਆਂ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ।

ਇਹ ਸਭ ਚਮਤਕਾਰੇ ਪੱਛਮੀ ਲੋਕਾਂ ਦੀ ਮਾਦਾ ਪ੍ਰਸਤੀ ਦੇ ਹੀ ਹਨ, ਕਿਉਂਕਿ ਉਨ੍ਹਾਂ ਆਪਣੀਆਂ ਦਿਮਾਗੀ ਅਤੇ ਜਿਸਮਾਨੀ ਤਾਕਤਾਂ ਨੂੰ ਕੇਵਲ ਇਸ ਪਾਸੇ ਵਲ ਹੀ ਲਾ ਛਡਿਆ ਹੈ। ਪੰਤੂ ਇਸ ਦਾ ਸਿੱਟਾ ਕੀ ਹੈ? ਭਾਵੇਂ ਉਨਾਂ ਪੂਰਬੀ ਦੁਨੀਆਂ ਨੂੰ ਆਪਣੇ ਅਧੀਨ ਕਰਨ ਤੋਂ ਬਿਨਾਂ ਕੁਦਰਤ ਤੇ ਭੀ ਕਾਬੂ ਪਾ ਲਿਆ ਹੈ, ਪ੍ਰੰਤੂ ਉਨ੍ਹਾਂ ਦੀ ਆਰਥਕ ਭੁਖ ਹਾਲਾਂ ਤਕ ਦੂਰ ਨਹੀਂ ਹੋਈ। ਮੁਲਕ ਦੇ ਅੰਦਰ ਆਮ ਜਨਤਾ ਦੋ ਸ਼ੈਣੀਆਂ ( ਸਰਮਾਏਦਾਰ ਅਤੇ ਕਿਰਤੀ) ਵਿਚ ਵੰਡੀ ਹੋਈ ਹੈ। ਜਿਨ੍ਹਾਂ ਦਾ ਪ੍ਰਸਪਰ ਵਿਤਕਰਾ ਉਨ੍ਹਾਂ ਨੂੰ ਦਿਨ ਰਾਤ ਚੈਨ ਨਹੀਂ ਲੈਣ ਦਿੰਦਾ। ਇਸੇ ਕਰਕੇ ਹਰ ਇਕ ਪ੍ਰਾਣੀ ਭਾਵੇਂ ਉਪਰੋਂ ਉਪਰੋਂ ਹਸਦਾ, ਖੇਡਦਾ ਤੇ ਖੁਸ਼ ਵਿਚਰਦਾ ਜਾਪਦਾ ਹੈ ਪੰਤੂ ਉਸ ਦੇ ਦਿਲ ਵਿਚ ਸ਼ਾਂਤੀ ਨਹੀਂ; ਹਰ ਇਕ ਨੂੰ ਇਕ ਅਜੀਬ ਕਿਸਮ ਦੀ ਭਟਕਣਾ ਜਹੀ ਲਗੀ ਹੋਈ ਹੈ; ਸ਼ਾਂਤੀ ਦਾ ਮਤਲਾਸ਼ੀ ਹਰ ਇਕ ਹੈ, ਪੰਤੁ ਮਿਲਦੀ ਕਿਸੇ ਨੂੰ ਭੀ ਨਹੀਂ। ਕੌਮਾਂੜੀ ਨਕਤਾ ਨਿਗਾਹ ਤੋਂ ਭੀ ਇਨ੍ਹਾਂ ਦੀ ਹਾਲਤ ਬਹੁਤ ਭੈੜੀ ਹੈ। ਹਰ ਇਕ ਮੁਲਕ ਨੂੰ ਆਪਣੇ ਪੜੋਸੀ ਦੁਸ਼ਮਨ ਜਾਪਦੇ ਹਨ, ਜਾਪਦੇ ਹੀ ਨਹੀਂ ਬਲਕਿ ਸਚ ਮੁਚ ਇਕ ਦੂਸਰੇ ਦੇ ਦੁਸ਼ਮਨ ਹਨ। ਹਰ ਇਕ ਮੁਲਕ