ਪੰਨਾ:ਪੂਰਬ ਅਤੇ ਪੱਛਮ.pdf/331

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੬

ਪੂਰਬ ਅਤੇ ਪੱਛਮ

੧੯੧੪ ਤੋਂ ੧੯੧੮ ਵਾਲੇ ਦੁਨੀਆਂ ਦੇ ਮਹਾਂ ਜੰਗ ਦਾ ਅਸਲ ਕਾਰਨ ਜਰਮਨੀ ਦੀ ਆਰਥਕ ਭਖ ਹੀ ਸੀ ਅਤੇ ਵਰਤਮਾਨ ਲੜਾਈ ਦਾ ਕਾਰਨ ਭੀ ਜਰਮਨੀ ਦੀ ਆਰਥਕ ਭੁਖ ਹੀ ਹੈ। ਹੁਣ ਤੇ ਹਿਟਲਰ ਨੇ ਲੜਾਈ ਅਰੰਭ ਹੋਣ ਤੋਂ ਪਹਿਲਾਂ ਡੰਕੇ ਦੀ ਚੋਟ ਨਾਲ ਦੁਨੀਆਂ ਨੂੰ ਇਹ ਯੂਣਾ ਦਿਤਾ ਸੀ ਕਿ ਜਰਮਨ ਕੌਮ ਆਪਣੀਆਂ ਖੁਸ਼ੀਆਂ ਹੋਈਆਂ ਬਸਤੀਆਂ ਨੂੰ ਵਾਪਸ ਲਏ ਬਿਨਾਂ ਇਸ ਦੁਨੀਆਂ ਤੇ ਜਿਉਂਦੀ ਹੀ ਨਹੀਂ ਰਹਿ ਸਕਦੀ। ਜੋ ਸਿੱਟਾ ਮਹਾਂ ਜੰਗ ਦਾ ਨਿਕਲਿਆ ਉਹ ਸਾਨੂੰ ਸਭ ਨੂੰ ਭਲੀ ਪ੍ਰਕਾਰ ਪਤਾ ਹੀ ਹੈ:-ਇਸ ਨੇ ਦੁਨੀਆਂ ਭਰ ਦੇ ਕਈ ਲੱਖ ਚੋਣਵੇਂ ਨੌਜਵਾਨਾਂ ਦੀਆਂ ਜਾਨਾਂ ਲੈਕੇ ਕਈ ਲੱਖ ਮਸੂਮ ਬੱਚਿਆਂ ਨੂੰ ਯਤੀਮ ਕੀਤਾ, ਕਈ ਲੱਖ ਜਵਾਨ ਇਸਤ੍ਰੀਆਂ ਨੂੰ ਰੰਡੇਪੇ ਦਿਖਾਏ ਤੇ ਕਈ ਲੱਖ ਮਾਵਾਂ, ਭੈਣਾਂ, ਭਰਾਵਾਂ ਤੇ ਬਾਪਾਂ ਦੇ ਦਿਲਾਂ ਨੂੰ ਛੇਕਿਆ; ਕਈਆਂ ਕੰਗਾਲਾਂ ਨੂੰ ਧਨੀ ਤੇ ਬਹੁਤੇ ਧਨੀਆਂ ਨੂੰ ਕੰਗਾਲ ਕਰ ਦਿਤਾ; ਮਾਨੋਂ ਇਉਂ ਜਾਪਦਾ ਸੀ ਕਿ ਸੁਸਾਇਟੀ ਦਾ ਸ਼ੀਰਾਜ਼ਾ ਹੀ ਬਦਲ ਗਿਆ ਹੈ। ਵਰਤਮਾਨ ਜੰਗ ਜੋ ਭਿਆਨਕ ਨਤੀਜੇ ਦਿਖਾਵੇਗਾ ਉਹ ਸਾਡੀਆਂ ਅਖਾਂ ਅਗੇ ਹੀ ਆ ਜਾਣੇ ਹਨ; ਇਹ ਕਿਸੇ ਗਲੋਂ ਪਿਛਲੇ ਜੰਗ ਦੇ ਨਤੀਜਿਆਂ ਨਾਲੋਂ ਘਟ ਖਤਰਨਾਕ ਤੇ ਬਰਬਾਦ ਕਰਨ ਵਾਲਾ ਨਹੀਂ ਹੋਵੇਗਾ।

ਇਸ ਵਿਚ ਸ਼ੱਕ ਨਹੀਂ ਕਿ ਪੱਛਮ ਦੀ ਮਾਦਾ ਪੁਸ਼ਤੀ ਨੇ ਦੁਨੀਆਂ ਨੂੰ ਕਈ ਪ੍ਰਕਾਰ ਦੀਆਂ ਨਿਆਮਤਾਂ ਭੀ,ਬਖਸ਼ੀਆਂ ਹਨ। ਸਾਇੰਸ ਦੀਆਂ ਅਨਗਿਣਤ ਨਵੀਆਂ ਕਾਢਾਂ ਨੇ ਕੁਦਰਤ