ਪੰਨਾ:ਪੂਰਬ ਅਤੇ ਪੱਛਮ.pdf/328

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਦਾ ਮੰਤਵ

੩੨੧

ਬਰਤਾਨਵੀ ਦਸਤਕਾਰੀ ਕਾਫੀ ਪੁਵਲਤ ਹੋ ਚੁਕੀ ਸੀ। ਉਨਾਂ ਨੂੰ ਦੇਸੀ ਦਸਤਕਾਰੀਆਂ ਵਲੋਂ ਕਿਸੇ ਪ੍ਰਕਾਰ ਦਾ ਮੁਕਾਬਲਾ ਕਰਨ ਦੀ ਸੰਭਾਵਨਾ ਬਿਲਕੁਲ ਨਹੀਂ ਰਹੀ ਸੀ ਅਤੇ ਬਾਹਰਲੇ ਦੇਸ਼ਾਂ ਤੋਂ ਕੱਚੀਆਂ ਧਾਤਾਂ ਲੈਣ ਦੀ ਲੋੜ ਸੀ ਜੋ ਕਿ ਖੁਲੀ ਤਜਾਰਤੀ ਪਾਲਸੀ ਅਨੁਸਾਰ ਸਸਤੀਆਂ ਪੈ ਸਕਦੀਆਂ ਸਨ ਅਤੇ ਮੁਲਕ ਦੀ ਦਸਤਕਾਰਕ ਪ੍ਰਫੁੱਲਤਾ ਨੂੰ ਹੋਰ ਚਾਰ ਚੰਨ ਲਾਉਣ ਦਾ ਕਾਰਨ ਬਣ ਸਕਦੀਆਂ ਸਨ।

ਇਸੇ ਪ੍ਰਕਾਰ ਫਰਾਂਸ ਦੇ ਆਰਥਕ ਲਿਖਾਰੀਆਂ ਦੀਆਂ ਲੇਖਣੀਆਂ ਤੇ ਨਜ਼ਰ ਮਾਰਨ ਤੋਂ ਪਤਾ ਲਗਦਾ ਹੈ। ਕਿ ਉਨਾਂ ਨੇ ਭੀ ਗੁਰਨਮੈਂਟ ਨੂੰ ਮੁਲਕ ਦੀ ਆਰਥਕ ਪੁਫਲਤਾ ਲਈ ਯੋਗ ਸਲਾਹਾਂ ਦਿਤੀਆਂ ਹਨ। ਅਠਾਰਵੀਂ ਸਦੀ ਦੇ ਕਿਸਾਨੀ ਖਿਆਲਾਂ ਦੇ ਨੀਤੀਵੇਤਾਵਾਂ ( Physicrates) ਨੇ ਖੁਲੀ ਤਜਾਰਤੀ ਪਾਲਸੀ ਤੇ ਜ਼ੋਰ ਦਿਤਾ ਕਿਉਂਕਿ ਉਨ੍ਹਾਂ ਦੇ ਖਿਆਲ ਅਨੁਸਾਰ ਮੁਲਕ ਦੀ ਖੇਤੀ ਵਾੜੀ ਦੀ ਪ੍ਰਫੁਲਤਾ ਇਸੇ ਪਾਲਸੀ ਅਨੁਸਾਰ ਹੋ ਸਕਦੀ ਸੀ। ਤ ਉੱਨੀਵੀਂ ਸਦੀ ਦੇ ਲਿਖਾਰੀਆਂ ਨੇ ਦਸਤਕਾਰੀ ਰਖਯਕ ਪਾਲਸੀ ਨੂੰ ਵਰਤੋਂ ਵਿਚ ਲਿਆਉਣ ਲਈ ਨਾ ਕੀਤੀ ਤਾਕਿ ਦੇਸ ਦੀਆਂ ਦਸਤਕਾਰੀਆਂ ਬਾਹਰਲੇ ਮੁਲਕਾਂ ਦੇ ਮੁਕਾਬਲੇ ਤੋਂ ਬਿਨਾਂ ਪ੍ਰਫੁੱਲਤ ਹੋ ਸਕਣ।

ਜਰਮਨੀ ਅਤੇ ਅਮਰੀਕਾ ਨੇ ਗੇਟ ਬਿਟਿਨ ਦੇ ਬਿਲਕੁਲ ਵਿਰਧ ਪਾਲਸੀ ਤੇ ਚਲ ਯੋਗ ਸਮਝਿਆ। ਜਦ ਇੰਗਲੈਂਡ ਵਿਚ ਉਨੀਵੀਂ ਸਦੀ ਦੇ ਵਿਚਕਾਰ ਜੇ. ਐਸ. ਮਿਲ ਖੁਲੀ ਤਜਾਰਤੀ ਪਾਲਸੀ ਦੀ ਪ੍ਰੇਰਨਾ ਕਰਦਾ