ਪੰਨਾ:ਪੂਰਬ ਅਤੇ ਪੱਛਮ.pdf/323

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੬

ਪੂਰਬ ਅਤੇ ਪੱਛਮ

ਉਤਨਾ ਪ੍ਰਭਾਵ ਨਹੀਂ ਜਿਤਨਾ ਪੱਛਮੀ ਦੁਨੀਆਂ ਦੇ ਵਿਚ ਹੈ.. ਇਥੇ ਪੁਰਾਣੀ ਧਾਰਮਿਕ ਸਿੱਖਿਆ ਨੇ ਇਤਨਾ ਗਹਿਰਾ ਅਸਰ ਕੀਤਾ ਹੋਇਆ ਹੈ ਕਿ ਸਦੀਆਂ ਦੇ ਪਾੜੇ ਇਸ ਨੂੰ ਸਾਡੇ ਦਿਲਾਂ ਤੋਂ ਧੋ ਨਹੀਂ ਸਕੇ। ਇਹ ਸਾਡੀ ਖੁਸ਼ ਕਿਸਮਤੀ ਹੈ, ਸਾਤੇ ਧੰਨ-ਭਾਗ ਹਨ ਕਿ ਸਾਡੇ ਮੁਲਕ ਵਿਚ ਆਮ ਜਨਤਾ ਦੀ ਬਹੁ-ਗਿਣਤੀ ਇਸੇ ਗਲ ਤੇ ਵਿਸ਼ਵਾਸ ਨਹੀਂ ਰਖਦੀ ਕਿ ਮਾਨਸ ਜਨਮ ਦਾ ਮੁਖ-ਮੰਤਵ ਹੀ ਮਾਇਆ ਇਕੱਠੀ ਕਰਕੇ ਦੁਨਿਆਵੀ ਸੁਖ ਭੋਗਣੇ ਹਨ। ਟੱਚ ਤੇ ਦਾਰੀ ਦੀ ਜ਼ਿੰਦਗੀ ਬਸਰ ਕਰਨ ਲਈ ਮਾਇਆ ਦੀ ਲੋੜ ਜ਼ਰੂਰ ਪੈਂਦੀ ਹੈ, ਪਤੁ, ਮਾਇਆ ਇਕੱੜ ਕਰਨੀ ਮਨੁੱਖਾ ਜੀਵਨ ਦਾ ਇੱਕੋ ਇੱਕ ਮੰਤਵ ਨਹੀਂ ਸਮਝਿਆ ਜਾਂਦਾ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਮੁਲਕ ਦੇ ਵਸਨੀਕ ਆਰ ਤਕ ਗੀਬੀ ਵਿਚ ਰਹਿੰਦੇ ਹੋਏ ਭੀ ਖੁਸ਼ੀਆਂ ਮਨਾ ਸਕਦੇ ਹਨ। ਇਹ ਸਭ ਕ੍ਰਿਪਾਲਤਾ ਸਾਡੀ ਧਾਰਮਕ ਸਿਖਸ਼ਾ ਦੀ ਹੀ ਹੈ ਜੋ ਸਾਨੂੰ ਸਾਡੇ ਧਾਰਮਿਕ ਆਗੂਆਂ ਵਲੋਂ ਮਿਲੀ ਹੈ।

ਇਤਹਾਸ ਵਿਚਾਰਨ ਤੋਂ ਪਤਾ ਲਗਦਾ ਹੈ ਕਿ ਸਾਡੇ ਮਲਕ ਵਿਚ ਪ੍ਰਾਚੀਨ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤਕ ਸਾਡੇ ਧਾਰਮਿਕ ਆਗੂਆਂ ਨੇ ਮਨੁੱਖਾ ਜੀਵਨ ਦੇ ਪੁਮਾਰਥਕ ਪਹਿਲੂ ਨੂੰ ਹੀ ਤੁਜੀਹ ਦਿਤੀ ਹੈ। ਮਹਾਤਮਾਂ ਬੁੱਧ ਤੋਂ ਲੈ ਕੇ ਮਹਾਤਮਾਂ ਗਾਂਧੀ ਤਕ ਸਾਰੇ ਧਾਰਮਿਕ ਆਗੂਆਂ ਦੀਆਂ ਲੇਖਣੀਆਂ ਇਸ ਗਲ ਤੇ ਜ਼ੋਰ ਦਿੰਦੀਆਂ ਹਨ ਕਿ ਮਾਨਸ ਜਨਮ ਦਾ ਪ੍ਰਮਾਰਥਕ. ਪਹਿਲੂ ਹੋਰਨਾਂ ਪਹਿਲੂਆਂ