ਪੰਨਾ:ਪੂਰਬ ਅਤੇ ਪੱਛਮ.pdf/315

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਾਂਡ ਗਿਆਰਵਾਂ

ਜ਼ਿੰਦਗੀ ਦਾ ਮੰਤਵ

ਇਹ ਲਿਖਣ ਦੀ ਕੋਈ ਖਾਸ ਲੋੜ ਨਹੀਂ ਜਾਪਦੀ ਕਿ ਖਾਨਸ ਜਨਮ ਇਕ ਦੁਰਲਭ ਚੀਜ਼ ਹੈ। ਸਿਰਜਨਹਾਰ ਦੀ ਸਾਜੀ ਹੋਈ ਖਲਕਤ ਵਿਚੋਂ ਆਦਮੀ ਨੂੰ ਹੀ ਸਭ ਦਾ ਥਿਰਤਾ ਮੰਨਿਆ ਗਿਆ ਹੈ ਅਤੇ ਇਹ ਗਲ ਮਜ਼ਹਬ ਤੇ ਸਾਇੰਸ ਦੋਹਾਂ ਵਲੋਂ ਮੰਨੀ ਗਈ ਹੈ ਕਿ ਮਾਨਸ ਜ਼ਿੰਦਗੀ ਵਾਹਿਗੁਰੂ ਦੇ ਸਾਜੇ ਹੋਏ ਬਹੁਮੰਡ ਵਿਚ ਸਭ ਤੋਂ ਸਰੇਸ਼ਟ, ਉਤਮ ਅਤੇ ਉੱਚੀ ਪਦਵੀ ਰਖਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ: ਲੱਖ ਚਉਰਾਸੀ ਜੋਨਿ ਸਵਾਈ ਮਾਨਸ ਕਉ ਪ੍ਰਭ ਦੀਈ ਵਡਿਆਈ`। ਸੀ ਕਬੀਰ ਜੀ ਨੇ ਭੀ ਫਰਮਾਇਆ ਹੈ ਕਿ ਮਾਨਸ ਜਨਮ ਦੁਲੰਭ ਹੈ। ਹੋਤ ਨ ਬਾਰੰਬਾਰ, ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰ ਨ ਲਾਗੈ ਡਾਰ, ਇਹ ਮਾਨਸ ਜਨਮ ਅਜੇਹੀ ਅਵਸਥਾ ਨਹੀਂ ਜੋ ਮੜ ਮੜ ਆਉਂਦੀ ਰਹੇ। ਇਸ ਲਈ ਇਸ ਨੂੰ ਚੰਗੇ ਪਾਸੇ ਲਾਕੇ ਹੀ ਸਫਲਾ ਕਰਨਾ ਚਾਹੀਦਾ ਹੈ, ਨਹੀਂ ਤਾਂ ਬਣ ਦੇ ਪਕੇ ਹੋਏ ਫਲਾਂ ਦੇ ਗਿਰ ਜਾਣ ਵਾਂਗ ਇਸ ਜਨਮ ਨੂੰ ਬੇਅਰਥ ਗੰਵਾਕੇ ਮੁੜ ਅਸੀਂ ਵਾਪਸ ਨਹੀਂ ਲੈ ਸਕਦੇ। ਮਾਨਸ ਜਨਮ ਚੰਗੇ ਕਰਮਾਂ ਕਰਕੇ ਹੀ ਪ੍ਰਾਪਤ ਹੁੰਦਾ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਅਤੇ ਇਸਦੀ ਮਹੱਤਤਾ ਇਤਨੀ ਹੈ।