ਪੰਨਾ:ਪੂਰਬ ਅਤੇ ਪੱਛਮ.pdf/314

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰਮਿਕ ਜ਼ਿੰਦਗੀ

੩੦੭

ਉਸ ਧਾਰਮਿਕ ਆਗੂ, ਜਿਸਦੇ ਅਸੀਂ ਪੈਰੋਕਾਰ ਹਾਂ, ਦੇ ਗੁਣਾਂ ਨੂੰ ਆਪਣੀ ਨਿਤਾ ਪ੍ਰਤੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾ ਲੈਂਦੇ। ਦਿਖਾਵੇ ਦੀ ਜ਼ਿੰਦਗੀ ਦੀ ਲੋੜ ਨਹੀਂ; ਅਸਲੀਅਤ ਦੀ ਲੋੜ ਹੈ; ਅਸਲੀਅਤ ਭੀ ਉਹ ਜਿਸਦੀ ਨੀਂਹ ਕੇਵਲ ਅੰਧ ਵਿਸ਼ਵਾਸ ਤੇ ਨਹੀਂ ਬਲਕਿ ਵਿਚਾਰ ਦੁਆਰਾ ਪ੍ਰਾਪਤ ਹੋਏ ਵਿਸ਼ਵਾਸ ਤੇ ਹੈ।

ਸਾਡੀ ਧਾਰਮਿਕ ਜ਼ਿੰਦਗੀ ਵਿਚ ਇਹ ਪਲਟਾ ਆਉਣ ਨਾਲ ਸਾਰੀ ਕੌਮੀ ਜ਼ਿੰਦਗੀ ਵਿਚ ਪਲਟਾ ਆ ਸਕੇਗਾ; ਅਸੀਂ ਇਕ ਦੂਜੇ ਦੇ ਨੇੜੇ ਹੋ ਜਾਵਾਂਗੇ; ਮਜ਼ਹਬ ਸਾਡੀ ਸਮੁਚੀ ਉਨਤੀ ਦੇ ਰਾਹ ਵਿਚ ਰੋੜਾ ਹੋਣ ਦੀ ਥਾਂ ਇਸਨੂੰ ਪ੍ਰਫੁਲਤ ਕਰਨ ਦਾ ਸਾਧਨ ਬਣੇਗਾ।