ਪੰਨਾ:ਪੂਰਬ ਅਤੇ ਪੱਛਮ.pdf/313

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੩੦੬

ਪੂਰਬ ਅਤੇ ਪੱਛਮ

ਸ਼ਾਸਤਾਂ ਦੀ ਗਹੁ ਨਾਲ ਵਿਚਾਰ ਕਰੀਏ, ਇਨਾਂ ਵਿਚ ਵਾਪਰੀਆਂ ਊਣਤਾਈਆਂ ਨੂੰ ਦੂਰ ਕਰਕੇ ਇਨ੍ਹਾਂ ਨੂੰ ਸਮੇਂ ਅਨੁਸਾਰ ਆਮ ਜਨਤਾ ਦੇ ਪੇਸ਼ ਕਰੀਏ। ਅਜੇਹਾ ਕਰਨ ਨਾਲ ਧਰਮ ਸੰਬੰਧੀ ਪਏ ਹੋਏ ਵਿਤਕਰੇ ਮਿਟ ਸਕਦੇ ਹਨ।

ਦੁਸਰੀ ਲੋੜ ਹੈ ਧਾਰਮਿਕ ਅਸਥਾਨਾਂ ਵਿਚ ਪੜੋ ਲਿਖੇ ਆਦਮੀ ਬਿਠਾਉਣ ਦੀ ਜੋ ਆਪ ਧਾਰਮਿਕ ਪੁਸਤਕਾਂ ਨੂੰ ਚੰਗੀ ਤਰਾਂ ਵਿਚਾਰ ਸਕਣ ਤੇ ਵਿਚਾਰਕੇ ਆਮ ਜਨਤਾ ਨੂੰ ਸਰਲ ਬੋਲੀ ਵਿਚ ਸਮਝਾ ਸਕਣ।

ਸਭ ਤੋਂ ਬਹੁਤੀ ਲੋੜ ਹੈ ਤਾਂ ਸਚੀ, ਸਚੀ ਤੇ ਪਵਿਤ ਜ਼ਿੰਦਗੀ ਦੀ ਲੋੜ ਹੈ। ਅਸੀਂ ਰਸਮੀ ਧਾਰਮਿਕ ਜ਼ਿੰਦਗੀ ਦੇ ਬਹੁਤੇ ਪੈਰੋਕਾਰ ਹਾਂ ਬਨਿਸਬਤ ਅਮਲੀ ਧਾਰਮਿਕ ਜ਼ਿੰਦਗੀ ਦੇ। ਇਹ ਇਕ ਬੱਜਰ ਉਣਤਾਈ ਹੈ ਜੋ ਹਰ ਇਕ ਧਰਮ ਦੀਆਂ ਜੜਾਂ ਪੋਲੀਆਂ ਕਰ ਦੇਂਦੀ ਹੈ। ਜੇਕਰ ਕੇਵਲ ਮਥੇ ਤੇ ਤਿੰਨ ਤਿਲਕ ਲਾ ਕੇ ਬਾਹਮਣ ਹੋ ਸਕੀਦਾ ਹੈ ਤਾਂ ਇਸ ਵਿਚ ਔਖ ਹੀ ਕੀ ਹੋਈ? ਸਭ ਕੋਈ ਹੀ ਬਾਹਮਣ ਹੋ ਸਕਦਾ ਹੈ। ਪੰਤੂ ਬਾਹਮਣ ਬਣੀਦਾ ਹੈ ਅਸਲ ਕਿਸ ਤਰ੍ਹਾਂ? ਸ੍ਰੀ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਹੁ ਕਬੀਰ ਜੋ ਬਰਹਮ ਵੀਚਾਰੈ ਸੋ ਬਰਾਹਮਣ ਕਹੀਅਤ ਹੈ ਹਮਾਰੈ। ਇਸ ਲਈ ਸਭ ਤੋਂ ਵਡੀ ਤੇ ਸਭ ਤੋਂ ਜ਼ਰੂਰੀ ਲੋੜ ਹੈ ਵਿਚਾਰ ਦੀ ਤੇ ਵਿਚਾਰ ਕਰਕੇ ਇਸ ਵਿਚਾਰ ਦੇ ਸਿੱਟੇ ਨੂੰ ਅਮਲੀ ਜ਼ਿੰਦਗੀ ਵਿਚ ਢਾਲਣ ਦੀ। ਨਾਮ ਧਰੀਕ ਨਾਮ ਲੇਵਾ ਭਾਵੇਂ ਕਿਸੇ ਦੇ ਬਣੇ ਫਿਰਏ ਕੋਈ ਖਾਸ ਲਾਭ ਨਹੀਂ ਹੋ ਸਕਦਾ ਜਿਤਨੀ ਦੇਰ ਤਾਈਂ