ਪੰਨਾ:ਪੂਰਬ ਅਤੇ ਪੱਛਮ.pdf/312

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਧਾਰਮਕ ਜ਼ਿੰਦਗੀ

੩੦੫

ਜਾਵੇ। ਗੁਰਬਾਣੀ ਦੇ ਅਸਲੀ ਅਰਥ, ਕਿਹਾ ਜਾਂਦਾ ਹੈ ਕਿ, ਸਤਿਗੁਰੁ ਸਾਹਿਬ ਹੀ ਜਾਣ ਸਕਦੇ ਸਨ। ਇਸ ਲਈ ਪਦ-ਵੰਡ ਕਰਨ ਨਾਲੋਂ ਇਹੋ ਸਿਧੀ ਲਿਖਾਈ ਠੀਕ ਹੈ। ਜੇਕਰ ਇਸ ਦਲੀਲ ਨੂੰ ਇਕ ਮਿੰਟ ਲਈ ਮੰਨ ਭੀ ਲਿਆ ਜਾਵੇ ਕਿ ਬਾਣੀ ਦੇ ਅਸਲੀ ਅਰਥਾਂ ਦਾ ਸਤਿਗੁਰੁ ਸਾਹਿਬ ਨੂੰ ਹੀ ਪਤਾ ਸੀ, ਤਾਂ ਦੂਸਰੇ ਪਾਸਿਓਂ ਇਹ ਪ੍ਰਸ਼ਨ ਨਹੀਂ ਹੋ ਸਕਦਾ ਕਿ ਜੇਕਰ ਇਹ ਗਲ ਸਚ ਹੈ ਤਾਂ ਬਾਣੀ ਰਚਨ ਦਾ ਲਾਭ ਹੀ ਕੀ ਸੀ? ਬਾਣੀ ਤੇ ਰਚੀ | ਆਮ ਜਗਿਆਸੂਆਂ ਦੇ ਲਾਭ ਲਈ, ਤੇ ਅਰਥਾਂ ਦਾ ਪਤਾ ਹੋਇਆ ਕੇਵਲ ਸਤਿਗੁਰੂ ਸਾਹਿਬ ਨੂੰ ਤਾਂ ਆਮ ਜਨਤਾ ਇਸ ਤੋਂ ਕੀ ਲਾਭ ਪ੍ਰਾਪਤ ਕਰ ਸਕਦੀ ਹੈ?

ਅਸਲ ਗਲ ਇਹ ਹੈ ਕਿ ਬਾਣੀ ਬਿਲਕੁਲ | ਸਪਸ਼ਟ ਹੈ, ਇਸ ਦੇ ਅਰਥ ਸਾਫ ਨਿਕਲ ਸਕਦੇ ਹਨ ਤੇ ਪੜਨ ਵਿਚ ਸੌਖ ਹੋ ਸਕਦਾ ਹੈ ਜੇਕਰ ਪਦ-ਵੰਡ ਕੀਤੀ ਜਾਵੇ। ਬਹੁਤੀ ਵਿਚਾਰ ਤੇ ਦੂਰ ਅੰਦੇਸ਼ੀ ਤੋਂ ਕੰਮ ਲੈਣਾਂ ਹੋਵੇ ਤਾਂ ਪੰਥ ਵਿਚੋਂ ਗੁਰਬਾਣੀ ਦੇ ਚੋਣਵੇਂ ਸੁਝੇ ਇਕਠੇ ਕਰਕੇ ਉਨ੍ਹਾਂ ਤੋਂ ਪਦ-ਵੰਡੀ ਦੀ ਸੇਵਾ ਕਰਵਾਈ ਜਾ ਸਕਦੀ ਹੈ, ਪ੍ਰੰਤੂ ਇਸ ਗਲ ਦਾ ਮਤਲਬ ਸਮਝ ਵਿਚ ਨਹੀਂ ਆਉਂਦਾ ਕਿ ਇਕ ਪਾਸੇ ਤਾਂ ਇਹ ਜ਼ੋਰ ਦਿੱਤਾ ਜਾਵੇ ਕਿ ਬਾਣੀ ਦਾ ਪਾਠ ਬਿਲਕੁਲ ਠੀਕ ਹੋਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਪਾਠ ਇਲਟ ਲ ਠੀਕ ਕਰਨ ਦੇ ਇਕੋ ਇਕ ਰਾਹ, ਪਦ-ਵੰਡ, ਵਿਚ ਰੋੜਾ ਅਟਕਾਇਆ ਜਾਵੇ।

ਸਮਾਂ ਹੈ ਕਿ ਅਸੀਂ ਆਪੋ ਆਪਣੇ ਧਰਮਾਂ ਤੇ ਧਰਮ