ਪੰਨਾ:ਪੂਰਬ ਅਤੇ ਪੱਛਮ.pdf/305

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੯੮

ਪੂਰਬ ਅਤੇ ਪੱਛਮ

ਉਸੇ ਤਰਾਂ ਹੀ ਧਾਰਮਿਕ ਅਸਥਾਨਾਂ ਦੀਆਂ ਸਰਗਰਮੀਆਂ ਬਦਲ ਰਹੀਆਂ ਹਨ। ਇਹੀ ਕਾਰਨ ਹੈ ਕਿ ਹਰ ਐਤਵਾਰ ਦੇ ਐਤਵਾਰ ਪੱਛਮੀ ਮੁਲਕਾਂ ਦੇ ਗਿਰਜਿਆਂ ਵਿਚ ਅਜੇ ਭੀ ਬਹੁਤ ਇਕੱਠ ਹੁੰਦਾ ਹੈ।

੨- ਪੂਰਬ ਵਿਚ ਧਾਰਮਿਕ ਜ਼ਿੰਦਗੀ

ਪੂਰਬ ਦੁਨੀਆਂ ਵਿਚ ਪ੍ਰਚਲਤ ਸਾਰੇ ਧਰਮਾਂ ਦਾ ਜਨਮ ਦਾਤਾ ਮੰਨਿਆਂ ਜਾਂਦਾ ਹੈ, ਕਿਉਂਕਿ ਦੁਨੀਆਂ ਭਰ ਦੇ ਸਾਰੇ ਪ੍ਰਾਚੀਨ, ਨਵੀਨ ਤੇ ਚੋਣਵੇਂ ਧਰਮਾਂ ਨੇ ਦੁਨੀਆਂ ਦੇ ਇਸ ਹਿੱਸੇ ਵਿਚ ਹੀ ਜਨਮ ਲਿਆ ਹੈ। ਹਿੰਦੂ ਧਰਮ, ਬਾਹਮਣ ਧਰਮ, ਬੁਧ ਧਰਮ, ਜੈਨ ਧਰਮ, ਈਸਾਈ ਧਰਮ, ਮੁਸਲਮਾਨੀ ਧਰਮ, ਜੋਰਾਸਟਰ ਧਰਮ, ਆਦਿ ਸਭਨਾਂ ਨੇ ਪੂਰਬ ਵਿਚ ਹੀ ਜਨਮ ਲਿਆ ਅਤੇ ਫੇਰ ਦੁਨੀਆਂ ਦੇ ਵਖੋ ਵਖਰੇ ਦੇਸ਼ਾਂ ਵਿਚ ਪ੍ਰਚਲਤ ਹੋਏ। ਇਨਾਂ ਵਿਚੋਂ ਬਹੁਤੇ ਧਰਮਾਂ ਦੀ ਜਨਮ ਭੂਮੀ ਹਿੰਦੁਸਤਾਨ ਹੈ।

ਭਾਵੇਂ ਇਸ ਵਿਚ ਸ਼ਕ ਨਹੀਂ ਕਿ ਭਾਰਤ ਵਰਸ਼ ਨੇ ਦੁਨੀਆਂ ਦੇ ਸਭ ਤੋਂ ਪੁਰਾਣੇ ਤੇ ਬਹੁਤੇ ਧਰਮਾਂ ਨੂੰ ਜਨਮ ਦਿਤਾ ਅਤੇ ਇਸ ਪਵਿੱਤ੍ਰ ਧਰਤੀ ਤੇ ਪੈਦਾ ਹੋਏ ਧਰਮ ਦੂਰ ਦੁਰਾਡੇ ਦੇਸਾਂ ਵਿਚ ਪ੍ਰਫੁਲਤ ਹੋਏ, ਪੰਤੁ ਵਰਤਮਾਨ ਸਮੇਂ ਵਿਚ ਇਸ ਦੇ ਵਸਨੀਕਾਂ ਦੀ ਧਾਰਮਿਕ ਹਾਲਤ ਬੜੀ ਡਾਵਾਂ ਡੋਲ ਹੈ। ਅਸਲੀ ਧਰਮ ਨੂੰ ਛੱਡਕੇ ਅਸੀਂ ਉਸ ਦੀ ਛਾਂ ਪਿਛੇ ਦੌੜੇ ਫਿਰਦੇ ਹਾਂ ਅਤੇ ਇਸ ਛਾਂ ਤੋਂ ਭੀ ਪੂਰਾ ਪੂਰਾ ਲਾਭ ਨਹੀਂ ਉਠਾ ਰਹੇ। ਹਰ ਇਕ ਧਰਮ ਦਾ