ਪੰਨਾ:ਪੂਰਬ ਅਤੇ ਪੱਛਮ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਕਈ ਕਈ ਪਿੰਡ ਰਲ ਕੇ ਦੂਸਰੇ ਪਿੰਡਾਂ ਤੇ ਧਾਵਾ ਬੋਲਦੇ ਸਨ ਅਤੇ ਸਮਾਂ ਪੈਣ ਤੇ ਇਕ ਮੁਲਕ ਦਾ ਦੁਸਰੇ ਮੁਲਕ ਤੇ ਧਾਵਾ ਕਰਨਾ ਕੇਵਲ ਪੌੜੀ ਦਾ ਅਗਲਾ ਡੰਡਾ ਚੜਨ ਵਾਲੀ ਗੱਲ ਸੀ !

ਇਹ ਲੜਾਈਆਂ ਤੀਰ, ਕਮਾਨਾਂ ਅਤੇ ਢਾਲਾਂ, ਤਲਵਾਰਾਂ ਨਾਲ ਹੋਇਆ ਕਰਦੀਆਂ ਸਨ । ਲੜਾਈ ਵਿੱਚ ਘੜੇ, ਖੱਚਰਾਂ ਤੋਂ ਬਿਨਾਂ ਰਥ ਗੱਡੀਆਂ ਭੀ ਵਰਤੇ ਜਾਂਦੇ ਸਨ | ਲੜਾਈ ਸਮੇਂ ਹਰ ਇਕ ਪਾਰਟੀ ਆਪਣੇ ਇਸ਼ਟ ਦੇਵਤਾ (ਅਰਥਾਤ ਉਸ ਦੇ ਬੁੱਤ) ਨੂੰ ਸਭ ਤੋਂ ਅਗੇ ਰਖਦੀ ਸੀ ਅਤੇ ਲੜਾਈ ਵਿਚ ਜੂਝਣ ਲਈ ਯੋਧਿਆਂ ਨੂੰ ਆਪਣੇ ਇਸ਼ਟ ਦੀ ਰਾਖੀ ਲਈ ਵੰਗਾਰ ਕੇ ਜੋਸ਼ ਵਿਚ ਲਿਆਂਦਾ ਜਾਂਦਾ ਸੀ । ਜਿਸ ਪਾਰਟੀ ਨੂੰ ਸਫਲਤਾ ਹੁੰਦੀ ਉਹ ਇਸ ਨੂੰ ਆਪਣੇ ਠਾਕਰ ਦੀ ਫਤੇਹ ਸਮਝਦੇ ਸਨ ਅਤੇ ਜੇਕਰ ਲੜਾਈ ਦੇ ਦੌਰਾਨ ਵਿਚ ਕਿਸੇ ਦਾ ਠਾਕਰ ਵਿਰੋਧੀ ਪਾਰਟੀ ਦੇ ਕਾਬੂ ਆ ਜਾਵੇ ਤਾਂ ਠਾਕਰ ਘਰਾਉਣ ਵਾਲੀ ਪਾਰਟੀ ਦੀ ਹਾਰ ਸਮਝੀ ਜਾਂਦੀ ਸੀ ਅਤੇ ਜਦ ਤਕ ਉਹ ਆਪਣੇ ਠਾਕਰ ਨੂੰ ਦੁਸ਼ਮਨ ਦੀ ਕੈਦ ਤੋਂ ਛੁਡਵਾ ਨਾ ਲੈਂਦੇ ਆਰਾਮ ਨਹੀਂ ਕਰਦੇ ਸਨ ।

ਪ੍ਰਾਚੀਨ ਲੋਕਾਂ ਦੇ ਮਜ਼ਹਬ ਲੋਕਲ ਹਾਲਾਤ ਤੇ ਨਿਰਭਰ ਸਨ । ਜਿਸ ਪ੍ਰਕਾਰ ਦੇ ਹਾਲਾਤ ਹੁੰਦੇ ਉਹੋ ਜੇਹਾ ਹੀ ਉਨ੍ਹਾਂ ਦਾ ਮਜ਼ਹਬ ਬਣ ਜਾਂਦਾ । ਕੁਦਰਤੀ ਕਰਿਸ਼ਮਿਆਂ ਨੂੰ ਦੇਖ ਕੇ ਅਤੇ ਉਨ੍ਹਾਂ ਦੀ ਸਮਝ ਨ ਪਾ ਕੇ ਉਹ ਲੋਕ ਇਨ੍ਹਾਂ ਦੀ ਪੂਜਾ ਕਰਨ ਲਗ ਪਏ । ਸਾਡੇ