ਪੰਨਾ:ਪੂਰਬ ਅਤੇ ਪੱਛਮ.pdf/295

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯੦

ਪੂਰਬ ਅਤੇ ਪੱਛਮ

ਕੀ ਹਾਲ ਹੈ? ਇਸ ਪ੍ਰਸ਼ਨ ਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਉਚਿਤ ਜਾਪਦਾ ਹੈ ਕਿ ਦਸਿਆ ਜਾਵੇ ਕਿ ਅਮਲੀ ਧਾਰਮਿਕ ਜ਼ਿੰਦਗੀ ਉਸ ਜੀਵਨ ਦਾ ਨਾਉਂ ਹੈ ਜੋ ਕਿਸੇ ਧਰਮ ਦੇ ਮੋਢੀ ਦੇ ਦਸੇ ਹੋਏ ਅਸੂਲਾਂ ਤੇ ਚਲ ਕੇ ਵਤੀਤ ਕੀਤਾ ਜਾਵੇ। ਜੇਕਰ ਇਸ ਘਸਵਟੀ ਤੇ ਪਰਖ ਕੇ ਦੇਖੀਏ ਤਾਂ ਅਮਲੀ ਧਾਰਮਕ ਜ਼ਿੰਦਗੀ ਪੱਛਮੀ ਦੇਸ਼ਾਂ ਵਿਚ ਸਾਡੇ ਦੇਸ਼ ਦੇ ਮੁਕਾਬਲੇ ਤੇ ਬਹੁਤ ਥੋੜੀ ਮਿਲਦੀ ਹੈ। ਭਾਵੇਂ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇਇ ਦੀ ਹਾਲਤ ਸਾਰੇ ਹੀ ਦੇਸਾਂ ਵਿਚ ਵਾਪਰੀ ਹੋਈ ਹੈ ਪੰਤੁ ਇਹ ਵਾਕ ਖਾਸ ਕਰਕੇ ਪੱਛਮੀ ਦੇਸ਼ਾਂ ਤੇ ਇੰਨ ਬਿੰਨ ਘਟਦਾ ਹੈ। ਹਜ਼ਰਤ ਈਸਾ ਨੇ ਆਦਰਸ਼ਕ ਮਾਨਸਕ, ਜ਼ਿੰਦਗੀ ਦੇ ਜੋ ਜੋ ਮੁਢਲੇ ਅਸੂਲ ਆਪਣੇ ਪੈਰੋਕਾਰਾਂ ਪ੍ਰਤੀ ਦਿੜਾਏ ਸਨ, ਵਰਤਮਾਨ ਈਸਾਈ ਕੌਮਾਂ ਉਨ੍ਹਾਂ ਤੇ ਅਮਲ ਨਹੀਂ ਕਰ ਰਹੀਆਂ ਦੁਨੀਆਂ ਦੇ ਹਰ ਇਕ ਧਰਮ ਵਾਂਗ ਈਸਾਈ ਧਰਮ ਦੇ ਮੁਢਲੇ ਅਸੂਲ ਬੜੇ ਪਵਿੱਤੂ ਹਨ, ਪੰਤੁ ਸਵਾਲ ਇਹ ਹੈ ਕਿ ਇਨ੍ਹਾਂ ਅਸੂਲਾਂ ਨੂੰ ਅਮਲੀ ਜਾਮਾ ਕਿਸ ਹਦ ਤਕ ਪੁਆਇਆ ਜਾਂਦਾ ਹੈ। ਇਥੇ ਆਕੇ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਵਰਤਮਾਨ ਪੱਛਮੀ ਦੇਸ਼ਾਂ ਵਿਚ ਕਿਸੇ ਵਿਚ ਭੀ ਹਜ਼ਰਤ ਈਸਾ ਦੀ ਰੂਹ ਕੰਮ ਨਹੀਂ ਕਰ ਰਹੀ, ਕਿਉਂਕਿ ਜੇ ਕਰ ਅਜੇਹਾ ਹੋਵੇ ਤਾਂ ਇਹ ਕਦੀ ਨਹੀਂ ਹੋ ਸਕਦਾ ਕਿ ਬਾਕੀ ਦੁਨੀਆਂ ਦਾ ਬਹੁਤਾ, ਹਿੱਸਾ ਉਨ੍ਹਾਂ ਦੇ ਅਧੀਨ ਹੋਵੇ, ਜਾਂ ਉਨਾਂ ਦੇ ਆਪਣੇ ਦੇਸ਼ਾਂ ਵਿਚ