ਪੰਨਾ:ਪੂਰਬ ਅਤੇ ਪੱਛਮ.pdf/293

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੮

ਪੂਰਬ ਅਤੇ ਪੱਛਮ

ਕਟੜ ਮਜ਼ਹਬੀ ਥਿਊਰੀਆਂ ਦੇ ਬਿਲਕੁਲ ਉਲਟ ਸਨ, ਨੇ ਭੀ ਇਹ ਗਲ ਮੰਨੀ ਹੈ ਕਿ ਇਸ ਮੰਡ ਨੂੰ ਰਚਣ ਤੇ ਬਾਕਾਇਦਾ ਚਲਾਉਣ ਵਿਚ ਕਿਸੇ ਗੁਪਤ ਸ਼ਕਤੀ ਦਾ ਹੱਥ ਹੈ

ਪੱਛਮੀਂ ਲੋਕ ਆਮ ਤੌਰ ਤੇ ਮਜਹਬ ਨੂੰ ਆਦਮੀ ਦਾ ਜ਼ਾਤੀ ਸਵਾਲ ਸਮਝਦੇ ਹਨ ਅਤੇ ਦੂਸਰੇ ਦੇ ਮਜ਼ਹਬੀ ਖਿਆਲਾਂ ਵਿਚ ਦਖਲ ਦੇਣਾ ਆਪਣਾ ਹੱਕ ਨਹੀਂ ਸਮਝਦੇ। ਅਜੇਹਾ ਆਮ ਦੇਖਣ ਵਿਚ ਆਉਂਦਾ ਹੈ ਕਿ ਮਰਦ ਇਕ ਗਿਰਜੇ ਵਿਚ ਜਾਂਦਾ ਹੈ ਤੇ ਇਸ ਦੁਸਰੇ, ਗਿਰਜੇ ਵਿਚ, ਪੰਤੂ ਉਨ੍ਹਾਂ ਦੋਹਾਂ ਦੇ ਮਜ਼ਹਬੀ ਖਿਆਲਾਂ ਦਾ ਵਿਤਕਰਾ ਉਨ੍ਹਾਂ ਦੀ ਘਰੋਗੀ ਜ਼ਿੰਦਗੀ ਵਿਚ ਕਿਸੇ ਪ੍ਰਕਾਰ ਦੀ ਨਾਚਾਕੀ ਜਾਂ ਬੇਰਸ਼ੀ ਪੈਦਾ ਨਹੀਂ ਕਰਦਾ। ਇਥੋਂ ਤਕ ਭੀ ਦੇਖਣ ਵਿਚ ਆਉਂਦਾ ਹੈ ਕਿ ਮਰਦ ਪਾਟੇਸਟੈਂਟ ਹੈ ਤੇ ਇਸਤੂੰ ਕੈਥੋਲਿਕ, ਪ੍ਰੰਤੂ ਉਹ ਆਪਣੀ ਜਗਿਆਸੁ ਜ਼ਿੰਦਗੀ ਬੜ ਅਮਨ ਅਮਾਨ ਨਾਲ ਗੁਜ਼ਾਰ ਰਹੇ ਹਨ, ਭਾਵੇਂ ਇਨ੍ਹਾਂ ਦੋਹਾਂ ਮਜ਼ਹਬੀ ਫਿਰਕਿਆਂ ਦਾ ਇਕ ਦੂਸਰੇ ਨਾਲ ਇਟ ਤੇ ਵਾਲਾ ਵੈਰ ਹੈ। ਇਹ ਹਨ ਹਾਲਾਤ ਉਨਾਂ ਦੇ ਮਜ਼ਹਬੀ ਅਕੀਦਿਆਂ ਦੇ, ਜੋ ਕੁਝ ਕਿਸੇ ਦੀ ਮਰਜ਼ੀ ਹੈ ਪਿਆ ਮੰਨੇ ਤੇ ਜਿਸ ਗਿਰਜੇ ਵਿਚ ਮਰਜ਼ੀ ਹੈ ਐਤਵਾਰ ਦੇ ਦਿਨ ਇਬਾਦਤ ਲਈ ਜਾਵੇ, ਦੂਸਰੇ ਸਾਥੀ ਨੂੰ ਓਸ ਤੇ ਬਿਲਕੁਲ ਕੋਈ ਗੁਸਾ ਜਾ ਨਰਾਜ਼ਗੀ ਨਹੀਂ।

ਮਜ਼ਹਬ ਨੂੰ ਸਮਝਣ ਤੇ ਸਮਝਾਉਣ ਲਈ ਸਾਡੇ