ਪੰਨਾ:ਪੂਰਬ ਅਤੇ ਪੱਛਮ.pdf/292

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਧਾਰਮਕ ਜ਼ਿੰਦਗਰੀ

੨੮੭

੨-ਪੱਛਮ ਵਿਚ ਮਜ਼ਹਬ

{{gap}]ਸਾਡੇ ਮੁਲਕ ਵਿਚ ਇਹ ਖਿਆਲ ਆਮ ਪ੍ਰਚਲਤ ਹੈ ਕਿ ਪੱਛਮੀ ਲੋਕ ਮਾਦਾ ਪ੍ਰਸਤ ( Materialists) ਹਨ ਅਤੇ ਮਜ਼ਹਬੀ ਅੰਸ ਉਨ੍ਹਾਂ ਲੋਕਾਂ ਵਿਚ ਉਕਾ ਹੀ ਨਹੀਂ, ਜੇਕਰ ਹੈ ਤਾਂ ਬਹੁਤ ਥੋੜੀ। ਇਸ ਵਿਚ ਸ਼ਕ ਨਹੀਂ ਕਿ ਪੱਛਮੀ ਦੇਸ਼ਾਂ ਵਿਚ ਵਿਦਿਯਾ ਆਮ ਪ੍ਰਚਲਤ ਹੋਣ ਦੇ ਕਾਰਨ ਤੇ ਵਿਦਯਾ ਦੁਆਰਾ ਕਢੀਆਂ ਨਵੀਆਂ ਕਾਢਾਂ ਜਾਂ ਮਲੂਮ ਕੀਤੀਆਂ ਨਵੀਆਂ ਗਲਾਂ ਦਾ ਲੋਕਾਂ ਦੇ ਦਿਲਾਂ ਵਿਚ ਘਰ ਕਰਨ ਦੇ ਕਾਰਨ ਉਹ ਲੋਕ ਕਟੜ ਮਜ਼ਹਬੀ ਨਹੀਂ ਰਹੇ | ਅਤੇ ਨਾਂਹੀ ਮਜ਼ਹਬ ਦੀਆਂ ਪੁਰਾਣੀਆਂ ਥਿਉਰੀਆਂ ਨੂੰ ਜੋ, ਕਿ ਵਰਤਮਾਨ ਸਮੇਂ ਵਿਚ ਨਵੀਂ ਵਿਦਿਯਾ ਦੀ ਰੋਸ਼ਨੀ | ਅਗੇ ਠਹਿਰ ਨਹੀਂ ਸਕਦੀਆਂ, ਉਹ ਅੰਧਾ ਧੁੰਦ ਮੰਨਣ ਲਈ ਤਿਆਰ ਹਨ। ਪੰਤੂ ਇਸਦਾ ਮਤਲਬ ਇਹ ਨਹੀਂ | ਕਿ ਉਹ ਲੋਕ ਮਜ਼ਹਬ ਤੋਂ ਉਕਾ ਹੀ ਮੁਨਕਰ ਹਨ ਯਾ ਉਨਾਂ ਦੇ ਦਿਲਾਂ ਵਿਚ ਮਜ਼ਹਬ ਦਾ ਕੋਈ ਸਤਿਕਾਰ ਨਹੀਂ, ਯਾ ਉਨਾਂ ਵਿਚ ਮਜ਼ਹਬੀ ਅੰਸ ਬਿਲਕੁਲ ਹੀ ਨਹੀਂ। ਉਹ ਲੋਕ ਮਜ਼ਹਬ ਨੂੰ ਸਮਝਣ ਦਾ ਯਤਨ ਕਰਦੇ ਹਨ ਅਤੇ ਸਮਝਕੇ ਉਸ ਨੂੰ ਆਪਣੀ ਅਮਲੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਹਨ। ਵਾਹਿਗੁਰੂ ਦੀ ਹੋਂਦ ਤੋਂ ਉਹ ਲੋਕ ਮੁਨਕਰ ਨਹੀਂ, ਕਿਉਂਕਿ ਉਨ੍ਹਾਂ ਮੁਲਕਾਂ ਦੇ ਵਡੇ ਵਡੇ ਸਾਂਇੰਸਦਾਨਾਂ ਨੇ ਇਸ ਦੀ ਹੋਂਦ ਨੂੰ ਮੰਨਿਆਂ ਹੈ, ਇਥੋਂ ਤਕ ਕਿ ਡਾਰਵਿਨ ਜਹੇ ਆਦਮੀ, ਜਿਸ ਦੀਆਂ ਲੇਖਣੀਆਂ