ਪੰਨਾ:ਪੂਰਬ ਅਤੇ ਪੱਛਮ.pdf/291

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੮੬

ਪੂਰਬ ਅਤੇ ਪੱਛਮ

ਮੁਸਲਮਾਨ ਮੁਲਕਾਂ ਵਿਚ ਭੀ ਇਹੀ ਹਾਲ ਰਿਹਾ | ਕਾਜ਼ੀਆਂ ਦੇ ਹਥ ਸਾਹੀ ਰਾਜਸੀ, ਸਮਾਜਕ ਤੇ ਆਰਥਕ ਤਾਕਤ ਹੁੰਦੀ ਸੀ। ਕਾਜ਼ੀ ਹੀ ਕਚੈਹਰੀਆਂ ਕਰਦੇ ਸਨ ਤੇ ਆਮ ਜਨਤਾ ਵਿਚ ਪਏ ਝਗੜਿਆਂ ਦੇ ਫੈਸਲੇ ਕਰਦੇ ਸਨ। ਮੁਕਦੀ ਗਲ ਇਹ ਕਿ ਦੁਨੀਆਂ ਦੇ ਇਤਹਾਸ ਵਿਚ ਮਜ਼ਹਬ ਨੇ ਬਹੁਤ ਦੇਰ ਤਕ ਬੜਾ ਭਾਰੀ ਹਿੱਸਾ ਲਿਆ ਹੈ ਅਤੇ ਕਈ ਸਦੀਆਂ ਲਈ ਆਦਮੀ ਦੀ ਸਮੁਚੀ ਜ਼ਿੰਦਗੀ ਮਜ਼ਹਬੀ ਅਸੂਲਾਂ ਤੇ ਹੀ ਨਿਰਭਰ ਰਹੀ ਹੈ। ਮਜ਼ਹਬ ਦੀ ਆੜ ਵਿਚ ਬੜੇ ਬੜੇ ਧਰਮ ਭੀ ਹੁੰਦੇ ਰਹੇ ਹਨ ਅਤੇ ਬੜੇ ਸੱਤ, ਅਧਰਮ ਤੇ ਜ਼ੁਲਮ ਭੀ। ਮਜ਼ਹਬ ਦੇ ਨਾਉਂ ਤੇ ਗਵਾਂਢੀ ਕੌਮਾਂ ਨਾਲ ਲੜਾਈਆਂ ਕਰਕੇ ਲੱਖਾਂ ਤੇ ਕਰੋੜਾਂ ਰੱਬ ਦੇ ਬੰਦੇ ਮੌਤ ਦੇ ਘਾਟ ਉਤਾਰੇ ਜਾਂਦੇ ਰਹੇ ਹਨ। ਈਸਾਈ ਮਤ ਵਾਲਿਆਂ ਦੀਆਂ ਮਜ਼ਹਬੀ ਫੌਜਾਂ ( Crusales) ਅਤੇ ਮੁਸਲਮਾਨ ਮਤ ਦੇ ਜਹਾਦ ਆਦਿ ਦੇ ਹਾਲਾਤ ਰਹਿੰਦੀ ਦੁਨੀਆਂ ਤਕ ਤਵਾਰੀਖ ਦੇ ਪੱਤਰਿਆਂ ਨੂੰ ਕਾਲੇ ਕਰਦੇ ਰਿਹਾ ਕਰਨਗੇ ਅਤੇ ਇਨ੍ਹਾਂ ਮਜ਼ਹਬਾਂ ਦੇ ਸੱਚੇ ਪੈਰੋਕਾਰਾਂ ਦੇ ਮੂੰਹ ਤੇ ਥਪੜ ਮਾਰਦੇ ਰਹਿਣਗੇ।

ਪੰਤੂ ਵਰਤਮਾਨ ਸਮੇਂ ਵਿਚ ਹਾਲਾਤ ਕੁਝ ਹੋਰ ਹਨ। ਜਦ ਤੋਂ ਸਾਂਇੰਸ ਨੇ ਜ਼ੋਰ ਫੜਿਆਂ ਅਤੇ ਉਨਤੀ ਕੀਤੀ ਹੈ ਮਜ਼ਹਬ ਦੀ ਪੁਰਾਤਨ ਪ੍ਰਧਾਨਗੀ ਦੁਨੀਆਂ ਦੇ ਬਹੁਤੇ ਦੇਸ਼ਾਂ ਵਿਚੋਂ ਉਡ ਗਈ ਹੈ। ਇਸ ਲਈ ਅੱਜ ਕਲ ਮਜ਼ਹਬ ਜਾਂ ਮਜ਼ਹਬੀ ਆਗੂਆਂ ਦੀ ਉਹ ਹੈਸੀਅਤ ਨਹੀਂ ਰਹੀ ਜੋ ਇਹ ਪੁਰਾਣੇ ਜ਼ਮਾਨੇ ਵਿਚ ਮਾਣਦੇ ਸਨ।