ਪੰਨਾ:ਪੂਰਬ ਅਤੇ ਪੱਛਮ.pdf/289

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੮੪

ਪੂਰਬ ਅਤੇ ਪੱਛਮ

ਹੋਣੇ ਚਾਹੀਦੇ ਹਨ ਕਿ ਮੁਲਕ ਦੀਆਂ ਰਾਜਸੀ ਪਾਰਟੀਆਂ ਦੇ ਅਸੂਲਾਂ ਤੇ ਮੁਢਲੇ ਮੰਤਵਾਂ ਦੀ ਦੀਰਘ ਪੜਚੋਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਨਵੇਂ ਸਿਰੇ ਕੌਮੀ ਖਿਆਲਾਂ ਦੇ ਅਧਾਰ ਤੇ ਰੰਭ ਕੀਤਾ ਜਾਵੇ। ਜੋ ਪਾਰਟੀ ਆਪਣੇ ਹੋਛੇ ਤੇ ਕਮੀਨੇ ਰਵੱਈਏ ਤੇ ਜ਼ਿੰਦ ਕਰੇ ਉਸ ਨਾਲ ਸਾਰੇ ਮਲਟਰ ਵਲੋਂ ਨਾ-ਮਿਲਵਰਤਣ ਹੋਣਾ ਚਾਹੀਦਾ ਹੈ ਅਤੇ ਉਸਦੇ ਲਡਰਾਂ ਨੂੰ ਕੌਮੀ ਜ਼ਿੰਦਗੀ ਵਿਚੋਂ ਬਾਹਰ ਕਰਨਾ ਚਾਹੀਦਾ ਹੈ। ਰਾਜਸੀ ਲੀਡਰਾਂ ਨੂੰ ਆਪ ਹੀ ਚਾਹੀਦਾ ਹੈ ਕਿ ਉਹ ਆਪਣੀਆਂ ਤੰਗ-ਖਿਆਲੀਆਂ ਅਤੇ ਮਜ਼ਬੀ, ਫਿਰਕੇਦਾਰੀਆਂ ਜਾਂ ਆਪਣੇ ਧੜੇ ਦੇ ਖਿਆਲਾਂ ਨੂੰ ਛੱਡ ਕੇ ਮੁਲਕ ਦੀ ਸਮੁਚੀ ਉੱਨਤੀ ਦੇ ਯਤਨ ਕਰਨੇ ਆਪਣਾ ਪ੍ਰਮ ਧਰਮ ਸਮਝਣ। ਮੁਲਕ ਦਾ ਦਰਦ, ਕੌਮੀਅਤ, ਕੌਮੀ ਆਜ਼ਾਦੀ, ਦੇਸ਼ ਪਿਆਰ, ਆਦਿ ਗੁਣ ਰਾਜਸੀ ਲੀਡਰਾਂ ਦੀ ਜ਼ਿੰਦਗੀ ਦਾ ਖਾਸ ਹਿੱਸਾ ਹੋਣਾ ਚਾਹੀਦੇ ਹਨ। ਪੱਛਮੀ ਦੇਸ਼ਾਂ ਪਾਸੋਂ ਸਾਨੂੰ ਇਹ ਸਿੱਖਿਆ ਜ਼ਰੂਰ ਸਿੱਖ ਚਾਹੀਦੀ ਹੈ ਕਿ ਮੁਲਕ ਦੀ ਆਜ਼ਾਦੀ ਲਈ ਹਰ ਸੰਭਵ ਕੁਰਬਾਨੀ ਵੱਡੀ ਨਹੀਂ ਅਤੇ ਇਸ ਨੂੰ ਕਿਸੇ ਭੀ ਕੀਮਤ ਤੇ ਵੇਚਣਾ ਆਦਮੀ ਦਾ ਧਰਮ ਨਹੀਂ।