ਪੰਨਾ:ਪੂਰਬ ਅਤੇ ਪੱਛਮ.pdf/288

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਾਜਸੀ ਜ਼ਿੰਦਗੀ

੨੮੩

ਦੀ ਰਾਖੀ ਜਾਂ ਵੋਟ ਦੇ ਅਧਿਕਾਰ ਦੀ ਅਹਿਮੀਅਤ ਨੂੰ ਇਹ ਅਜੇ ਚੰਗੀ ਤਰਾਂ ਨਹੀਂ ਸਮਝ ਸਕਦੇ। ਰਾਜਸੀ ਪਾਰਟੀਆਂ ਨੇ ਅਜੇ ਜਨਮ ਹੀ ਲਿਆ ਹੈ, ਇਨਾਂ ਦੇ ਪੱਕੇ ਅਸੂਲ ਨਹੀਂ ਬਣੇ ਜੋ ਸਥਿਰ ਹੋਣ ਅਤੇ ਜਿਨ੍ਹਾਂ ਦੀ ਪਕਿਆਈ ਤੇ ਯਕੀਨ ਕੀਤਾ ਜਾ ਸਕੇ। ਰਾਜਸੀ ਲੀਡਰਾਂ ਵਿਚ ਅਜੇ ਉਹ ਦੇਸ਼ ਪਿਆਰ ਤੇ ਰਾਜਸੀ ਜ਼ਮੇਵਾਰੀ ਦੀ ਸਪਿਰਟ ਪੈਦਾ ਨਹੀਂ ਹੋਈ ਜਿਸਦੀ ਹੋਂਦ ਦੀ ਸਫਲਤਾ-ਪੂਰਬਕ ਲੋਕ ਰਾਜ ਲਈ ਡਾਢੀ ਲੋੜ ਹੈ। ਇਨ੍ਹਾਂ ਕਾਰਨਾਂ ਦੇ ਕਾਰਨ ਅਜੇ ਸਾਡੀ ਰਾਜਸੀ ਜ਼ਿੰਦਗੀ ਦਾ ਸ਼ੀਰਾਜ਼ਾ ਬਹੁਤ ਕਮਜ਼ੋਰ ਹੈ।

ਭਾਰਤ ਵਰਸ਼ ਦੀ ਰਾਜਸੀ ਜ਼ਿੰਦਗੀ ਵਿਚ ਪਲਟਾ ਲਿਆਉਣ ਲਈ ਜ਼ਰੂਰੀ ਹੈ ਕਿ ਆਮ ਜਨਤਾ ਵਿਚ ਵਿਦਿਯਾ ਦਾ ਪ੍ਰਵਾਹ ਚਲਾਇਆ ਜਾਵੇ, ਤਾਂ ਤੇ ਮਲਕ ਦਾ ਕੋਈ ਵਸਨੀਕ ਅਨ-ਪੜ ਨਜ਼ਰ ਨ ਆਵੇ। ਵਿਦਿਯਾ ਪ੍ਰਚਾਰ ਕੇਵਲ ਹੇਠਲੇ ਪਾਸੇ ਤੋਂ ਹੀ ਅਰੰਭ ਨਹੀਂ ਕਰਨਾ ਚਾਹੀਦਾ ਅਤੇ ਕੇਵਲ ਬਾਲਕਾਂ ਦੀ ਵਿਦਿਯਾ ਦਾ ਪ੍ਰਬੰਧ ਕਰਕੇ ਹੀ ਸਾਨੂੰ ਪੂਰੀ ਤਸੱਲੀ ਨਹੀਂ ਹੋਣੀ ਚਾਹੀਦੀ, ਬਲਕਿ ਉਪਰਲੇ ਪਾਸਿਓਂ ਭੀ ਇਹ ਸੁਧਾਰ ਨਾਲ ਹੀ ਅਰੰਭ ਹੋ ਜਾਣਾ ਚਾਹੀਦਾ ਹੈ ਅਤੇ ਇਸ ਮੰਤਵ ਲਈ ਪਿੰਡ ਪਿੰਡ ਬਾਲਗ ਸਕੁਲ ਖੁਲ ਜਾਣੇ ਚਾਹੀਦੇ ਹਨ ਜਿਨ੍ਹਾਂ ਵਿਚ ਵਡੇਰੀ ਉਮਰ ਦੇ ਆਦਮੀ ਤੇ ਇਸੜੀਆਂ ਆਪਣੇ ਰੋਜ਼ਾਨਾਂ ਕੰਮ ਧੰਦੇ ਤੋਂ ਵੇਹਲੇ ਹੋ ਕੇ ਵਿਦਿਯਾ ਪ੍ਰਾਪਤ ਕਰ ਸਕਣ। ਇਸ ਦੇ ਨਾਲ ਨਾਲ ਇਹ ਯਤਨ ਭੀ