ਪੰਨਾ:ਪੂਰਬ ਅਤੇ ਪੱਛਮ.pdf/286

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸ ਜ਼ਿੰਦਗੀ

੨੮੧

ਲੈਕਚਰਾਰਾਂ ਆਦਿ ਨੂੰ ਦਿਤੀ ਜਾਂਦੀ ਹੈ । ਪੱਛਮੀ ਦੇਸ਼ਾਂ ਦੇ ਪੈਸ ਅਤੇ ਪਲੈਟ ਫਾਰਮ ਲੋਕ ਰਾਏ ਵਿਚ ਅਦਲਾ ਬਦਲੀਆਂ ਲਿਆਉਣ ਵਿਚ ਬਹੁਤ ਭਾਰੀ ਹਿੱਸਾ ਲੈਂਦੇ ਹਨ। ਤਾਂ ਤੇ ਉਨ੍ਹਾਂ ਦੇਸ਼ਾਂ ਵਿਚ ਭੀ ਵੋਟ ਦੇ ਅਧਿਕਾਰ ਨੂੰ ਪੂਰੀ ਤਰਾਂ ਯੋਗਤਾ ਨਾਲ ਵਰਤਣਾ ਕੇਵਲ ਸਮਝਦਾਰ | ਅਤੇ ਬਹੁਤ ਪੜੇ ਲਿਖੇ ਆਦਮੀਆਂ ਦਾ ਕੰਮ ਹੈ ਜੋ ਹਰ ਇਕ ਸੰਭਵ ਵਸੀਲੇ ਤੋਂ ਵਾਕਫੀਅਤ ਪ੍ਰਾਪਤ ਕਰਕੇ ਆਪਣੇ ਤੌਰ ਤੇ ਕਿਸੇ ਨਤੀਜੇ ਤੇ ਪੁਜ ਸਕਣ । ਨਹੀਂ ਤੇ | ਆਮ ਵੋਟਰ ਤਾਂ ਪ੍ਰਾਪੇਗੰਡੇ ਦੇ ਅਸਰ ਹੇਠ ਹੀ ਵੋਟ ਦੇ ਆਉਂਦੇ ਹਨ ।

੬-ਊਣਤਾਈਆਂ।

ਵਰਤਮਾਨ ਰਾਜਸੀ ਜੀਵਨ ਭਾਵੇਂ ਪੱਛਮੀ ਦੇਸ਼ਾਂ ਨੂੰ ਲੈ ਲਵੋ ਜਾਂ ਪੁਰਬੀ ਮੁਲਕਾਂ ਨੂੰ ਊਣਤਾਈਆਂ ਨਾਲ ਭਰਪੂਰ ਹੈ। ਪੱਛਮੀ ਦੇਸ਼ਾਂ ਵਿਚੋਂ ਆਮ ਤੌਰ ਤੇ ਦਿਖਾਵੇ ਲਈ ਹਰ ਇਕ ਮਲਕ ਵਿਚ ਇਹੀ ਕਿਹਾ ਜਾਂਦਾ ਹੈ। ਕਿ ਉਥੇ ਲੋਕ-ਰਾਜ ਪ੍ਰਚਲਤ ਹੈ ਅਤੇ ਜੋ ਕੁਝ ਰਾਜਸੀ ਮੰਡਲ ਵਿਚ ਹੋ ਰਿਹਾ ਹੈ ਉਹ ਆਮ ਜਨਤਾ ਦੀ ਸਲਾਹ ਅਤੇ ਪ੍ਰਵਾਨਗੀ ਅਨੁਸਾਰ ਹੋ ਰਿਹਾ ਹੈ। ਅਸਲੀਅਤ ਇਹ ਹੈ ਕਿ ਕਿਸੇ ਮੁਲਕ ਵਿਚ ਡਿਕਟੇਟਰ ਦਾ ਹੁਕਮ ਚਲਦਾ ਹੈ ਅਤੇ ਆਮ ਜਨਤਾ ਕੇਵਲ ਹਾਂ ਵਿਚ ਹਾਂ ਮਿਲਾਉਣ ਤੋਂ ਬਿਨਾਂ ਹੋਰ ਕਿਸੇ ਧੜੱਲੇਦਾਰ ਕੰਮ ਦੇ ਯੋਗ ਹੀ ਨਹੀਂ, ਕਿਸੇ ਮੁਲਕ ਦੀ ਰਾਜ ਨੀਤੀ ਇਕ ਪੜੀ ਲਿਖੀ ਤੇ