ਪੰਨਾ:ਪੂਰਬ ਅਤੇ ਪੱਛਮ.pdf/282

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਾਜਸੀ ਜ਼ਿੰਦਗੀ

੨੭੭

ਕੀ ਇਸ ਗਲ ਦੀਆਂ ਸਾਖੀ ਹਨ ਕਿ ਕਦੇ ਇਕ ਪਾਰਟੀ ਕਤ ਵਿਚ ਆ ਜਾਂਦੀ ਹੈ ਅਤੇ ਕਦੇ ਦੁਸਰੀ। ਜਦ ਗਰਨਮੈਂਟ ਨੂੰ ਚਲਾਉਣ ਵਾਲੀ ਪਾਰਟੀ ਆਮ ਜਨਤਾ ਦੀਆਂ ਮੰਗਾਂ, ਇਛਿਆਵਾਂ ਅਤੇ ਉਮੰਗਾਂ ਨੂੰ ਪੂਰਾ ਕਰਨ ਵਿਚ ਕਾਮਯਾਬ ਨਹੀਂ ਹੁੰਦੀ ਤਾਂ ਝਟ ਪਟ ਉਸ ਨੂੰ ਮੁੰਹ ਦੀ ਖਾਣੀ ਪੈਂਦੀ ਹੈ ਅਤੇ ਮਲਕੀ ਹਕੂਮਤ ਦੀ ਵਾਗ ਡੋਰ ਦੁਸਰੀ ਪਾਰਟੀ ਦੇ ਹੱਥ ਸੌਂਪੀ ਜਾਂਦੀ ਹੈ। ਜੇਕਰ ਇਸ ਨੇ ਸਫਲਤਾ ਪ੍ਰਾਪਤ ਕੀਤੀ ਤਾਂ ਵਾਹ ਭਲੀ, ਨਹੀਂ ਤਾਂ ਉਸ ਤੋਂ ਅਗਲੀ ਚੋਣ ਤੇ ਕੁਝ ਹੋਰ ਪ੍ਰਬੰਧ ਹੋ ਜਾਂਦਾ ਹੈ। ਤਾਂ ਤੇ ਜੇਕਰ ਡੂੰਘੀ ਨਿਗਾ ਨਾਲ ਦੇਖਿਆ ਜਾਵੇ ਤਾਂ ਪਤਾ ਲਗੇਗਾ ਕਿ ਮਲਕ ਦੇ ਰਾਜਸੀ ਲੀਡਰਾਂ ਤੇ ਰਾਜਸੀ ਪਾਰਟੀਆਂ ਦੀ ਨਕੇਲ ਵੋਟਰਾਂ ਦੇ ਹੱਥ ਵਿਚ ਹੈ, ਇਹ ਜਿਸ ਪਾਸੇ ਮਰਜ਼ੀ ਹੈ ਉਨ੍ਹਾਂ ਨੂੰ ਟੋਰੀ ਫਿਰਨ।

ਉਪ੍ਰੋਕਤ ਕਥਨ ਤੋਂ ਇਹ ਭਲੀ ਪੁਕਾਰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਮੁਲਕਾਂ ਵਿਚ ਜਿਥੇ ਲੋਕ ਰਾਜ ਪ੍ਰਚਲਤ ਹੈ ਮਲਕ ਦੀ ਰਾਜਨੀਤੀ ਦੀ ਅਸਲੀ ਜ਼ੁਮੇਵਾਰੀ ਆਮ ਜਨਤਾ ਦੇ ਸਿਰ ਹੈ। ਇਹ ਜ਼ਮੇਵਾਰੀ ਆਮ ਜਨਤਾ ਕਿਸ ਪ੍ਰਕਾਰ ਨਿਭਾਉਂਦੀ ਹੈ? ਹਰ ਬਾਲਗ ਮਰਦ ਇਸਤ੍ਰੀ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਹਰ ਇਕ ਚੋਣ ਵਿਚ ਉਹ ਵੋਟਾਂ ਆਪਣੀ ਸੋਚ ਵਿਚਾਰ ਤੇ ਸਮਝ ਨਾਲ ਦਿੰਦੇ ਹਨ। ਵੋਟ ਦੇ ਹੱਕ ਅਤੇ ਜ਼ੁਮੇਵਾਰੀ ਨੂੰ ਨਿਭਾਉਣ ਲਈ ਹਰ ਇਕ ਵਸਨੀਕ ਲਈ ਵਿਦਿਯਾ ਸ਼ੁਕਾਰ ਵਲੋਂ ਲਾਜ਼ਮੀ ਅਤੇ ਮੁਫਤ ਦਿਤੀ ਜਾਂਦੀ ਹੈ ਅਤੇ