ਪੰਨਾ:ਪੂਰਬ ਅਤੇ ਪੱਛਮ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੭੫

ਬਲੀਆਂ ਵਿਚ ਅਤੇ ਹੋਰ ਕਾਰੀ ਅਹੁਦਿਆਂ ਲਈ ਕਾਮਯਾਬ ਕਰਵਾਉਣਾ ਹੁੰਦਾ ਹੈ ਜੋ ਇਨ੍ਹਾਂ ਦੇ ਇਸ਼ਾਰੇ ਤੇ ਚਲਣ । ਇਸੇ ਕਾਰਨ ਇਨ੍ਹਾਂ ਰਾਜਸੀ ਲੀਡਰਾਂ ਨੂੰ ਰਾਜੇ · ਬਨਾਉਣ ਵਾਲੇ ( King makers ) ਕਿਹਾ ਜਾਂਦਾ ਹੈ ।

ਪੱਛਮੀ ਮੁਲਕਾਂ ਵਿਚ ਅਜੇਹੇ ਰਾਜਸੀ ਲੀਡਰ ਬੜੇ = ਤਜਰਬਾਕਾਰ, ਹੁਸ਼ਿਆਰ, ਦੂਰ-ਅੰਦੇਸ਼ ਅਤੇ ਚਾਲ ਬਾਜ਼ ਹੁੰਦੇ ਹਨ । ਪੰਤੁ ਜਿਥੋਂ ਤਕ ਦੇਸ ਦੀ ਬੇਹਤਰੀ ਦਾ ਸੰਬੰਧ ਹੈ ਇਨਾਂ ਦਾ ਇਖਲਾਕ ਬੜਾ ਉਚਾ ਅਤੇ ਸਚਾ ਹੁੰਦਾ ਹੈ । ਭਾਵੇਂ ਆਪਣੀ ਵਿਰੋਧੀ ਪਾਰਟੀ ਨੂੰ ਹਾਰ ਦੇਣ ਲਈ ਕਈ ਪ੍ਰਕਾਰ ਦੀਆਂ ਚਾਲਾਂ ਚਲੇ ਜਾਣ, ਮੌਕਾ ਪੈਣ ਤੇ ਝੂਠ ਵੀ ਬੋਲਣ ਤੇ ਹੋਰ ਦੁਗੇ ਫਰੇਬ ਭੀ ਕਰਨ, ਪੰਤੂ ਮੁਲਕ ਦੀ ਬੇਹਤਰੀ ਨੂੰ ਇਹ ਲੋਕ ਕਿਸੇ ਵੀ ਕੀਮਤ ਤੇ ਨਹੀਂ ਵੇਚ ਸਕਦੇ । ਇਸਦੇ ਮੁਕਾਬਲੇ ਤੇ ਸਾਡੇ ਦੇਸ ਦੇ ਰਾਜਸੀ ਲੀਡਰ ਹਨ, ਜਿਨ੍ਹਾਂ ਵਿਚੋਂ ਉਂਗਲੀਆਂ ਤੇ ਗਿਣਨ ਜੋਗੇ ਬਾਹਰ ਕੱਢਕੇ ਬਾਕੀ ਸਾਰੇ ਹੀ ਅਜੇਹੇ ਹਨ ਜੋ ਆਪਣੇ ਜ਼ਾਤੀ ਲਾਭ ਲਈ ਹਰ ਪ੍ਰਕਾਰ ਦੀ ਕੌਮੀ ਕੁਰਬਾਨੀ ਕਰਨ ਨੂੰ ਤਿਆਰ ਹਨ । ਥੋੜੇ ਜੇਹੇ ਲਾਲਚ ਪਿਛੇ ਮਲਕ ਦੀ ਅਵਨਤੀ ਦੀ ਬਾਬਤ ਜੋ ਕੁਝ ਮਰਜ਼ੀ ਹੈ ਇਨ੍ਹਾਂ ਤੋਂ ਕਰਵਾ ਲਵੋ।

ਸਾਡੇ ਮੁਲਕ ਵਿਚ ਸਚੀ ਤੇ ਸਚੀ ਰਾਜਸੀ ਲੀਡਰ ਸ਼ਿਪ ਹਾਲਾਂ ਪੈਦਾ ਨਹੀਂ ਹੋਈ । ਟਾਵੇਂ ਟਾਵੇਂ ਲੀਡਰਅਜੇਹੇ ਮਿਲਦੇ ਹਨ ਜੋ ਹਰ ਪ੍ਰਕਾਰ ਦੇ ਲਾਲਚ ਨੂੰ ਠੁਕਰਾ ਸਕਦੇ ਹਨ, ਪ੍ਰੰਤੂ ਬਹੁਤੀ ਗਿਣਤੀ ਅਜੇਹੇ ਹੀ ਲੀਡਰਾਂ