ਪੰਨਾ:ਪੂਰਬ ਅਤੇ ਪੱਛਮ.pdf/279

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੪

ਪੂਰਬ ਅਤੇ ਪੱਛਮ

ਬਦਲ ਦਿਤਾ ਜਾਂਦਾ ਹੈ ਅਤੇ ਹਾਰ ਦੇ ਸਾਰੇ ਕਾਰਨਾਂ ਦੀ ਚੰਗੀ ਤਰਾਂ ਪੜਚੋਲ ਕਰਕੇ ਉਨ੍ਹਾਂ ਸਭਨਾਂ ਦੀ ਉਣਤਾਈ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਂਦਾ ਹੈ। ਨਵੇਂ ਮੈਂਬਰ ਭਰਤੀ ਕਰਕੇ ਪਾਰਟੀ ਦੇ ਹਮਦਰਦੀਆਂ ਦੀ ਗਿਣਤੀ ਵਧਾਈ ਜਾਂਦੀ ਹੈ ਤੇ ਜਿੱਤੀ ਹੋਈ ਪਾਰਟੀ ਦੇ ਕੰਮਾਂ ਤੇ ਰੱਜ ਕੇ ਨਕਤਾਚੀਨੀ ਕੀਤੀ ਜਾਂਦੀ ਹੈ। ਆਉਣ ਵਾਲੀ ਚੋਣ ਵਿਚ ਸਫਲਤਾ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਮੁਢ ਬੰਨਿਆਂ ਜਾਂਦਾ ਹੈ। ਅਤੇ ਆਮ ਜਨਤਾ ਨੂੰ ਭਵਿਖਤ ਲਈ ਬੜੇ ਸਬਜ਼ ਬਾਗ ਦਿਖਾਏ ਜਾਂਦੇ ਹਨ ਜੋ ਉਨ੍ਹਾਂ ਨੂੰ ਪ੍ਰਾਪਤ ਹੋ ਸਕਣਗੇ ਜੇਕਰ ਉਹ ਇਸ ਪਾਰਟੀ ਦੀ ਮਦਦ ਕਰਨਗੇ।

੪-ਰਾਜਸੀ ਲੀਡਰ

ਭਾਵੇਂ ਮੁਲਕ ਦੇ ਰਾਜਸੀ ਕੰਮ ਚਲਾਉਣ ਲਈ ਹਰ ਇਕ ਮੁਲਕ ਵਿਚ ਰਾਜਸੀ ਪਾਰਟੀਆਂ ਬਣੀਆਂ ਹੋਈਆਂ ਹਨ, ਪ੍ਰੰਤੂ ਇਨ੍ਹਾਂ ਪਾਰਟੀਆਂ ਦਾ ਸਾਰਾ ਕੰਮ ਗਿਣਤੀ ਦੇ ਚੰਦ ਲੀਡਰਾਂ ਤੇ ਹੀ ਨਿਰਭਰ ਹੁੰਦਾ ਹੈ। ਸਚ ਇਹ ਹੈ ਕਿ ਵਰਤਮਾਨ ਸਮੇਂ ਵਿਚ ਹਰ, ਇਕ ਮਲਕ ਦੀ ਗੁਰਨਮੈਂਟ, ਭਾਵੇਂ ਉਥੇ ਬਾਦਸ਼ਾਹਤ ਹੈ ਜਾਂ ਜਮਹੂਰੀਅਤ, ਇਨ੍ਹਾਂ ਰਾਜਸੀ ਲਡਤਾਂ ਦੇ ਇਸ਼ਾਰੇ ਤੇ ਹੀ ਚਲਦੀ ਹੈ। ਅਜੇਹੇ ਰਾਜਸੀ ਲਡਰ ਆਮ ਤੌਰ ਤੇ ਆਪ ਕਿਸੇ ਚੋਣ ਆਦਿ ਵਿਚ ਨਹੀਂ ਖਲੋਂਦੇ ਅਤੇ ਨਾਂ ਹੀ ਕੋਈ ਚੰਗਾ ਅਹੁਦਾ ਲੂੰਡਦੇ ਹਨ, ਇਨ ਦਾ ਕੰਮ ਕੇਵਲ ਅਜੇਹੇ ਆਦਮੀਆਂ ਨੂੰ ਕਾਨੂੰਨ ਘੜਨੀਆਂ ਕੌਂਸਲਾਂ ਜਾਂ ਅਜੋਂ