ਪੰਨਾ:ਪੂਰਬ ਅਤੇ ਪੱਛਮ.pdf/278

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਾਜਗੀ ਜ਼ਿੰਦਗੀ

੨੭੩

ਹਿੱਸਾ ਪਾਉਂਦੇ ਹਨ।

(੨) ਕਮਾਈ ਦੀ ਵੰਡ-( Division of spoils) ਜਦ ਪਾਰਟੀ ਆਪਣੇ ਮੰਤਵ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਖਰਚ ਆਮਦਨ ਦਾ ਹਿਸਾਬ ਚੁਕਾਕੇ ਆਪਣੀ ਕੀਤੀ ਹੋਈ ਕਮਾਈ ਦੀਆਂ ਵੰਡਾਂ ਪਾਉਂਦੀ ਹੈ। ਪਾਰਟੀ ਦੇ ਰਸੂਖ ਨਾਲ ਕਾਮਯਾਬ ਹੋਏ ਮੈਂਬਰਾਂ ਜਾਂ ਅਫਸਰਾਂ ਦੀ ਮਜਾਲ ਨਹੀਂ ਕਿ ਉਹ ਕੋਈ ਭੀ ਜ਼ਰੂਰੀ ਕੰਮ ਪਾਰਟੀ ਲੀਡਰਾਂ ਦੀ ਸਲਾਹ ਤੋਂ ਬਿਨਾਂ ਕਰਨ। ਜੇਕਰ ਕੋਈ ਅਜੇਹਾ ਕਰੇਗਾ ਤਾਂ ਉਹ ਆਪਣਾ ਭਵਿਖਤ ਸਦਾ ਲਈ ਗੰਵਾ ਬੈਠੇਗਾ। ਉਸ ਨੂੰ ਕੋਈ ਪਾਰਟੀ ਮੂੰਹ ਨਹੀਂ ਲਾਵੇਗੀ। ਇਸ ਲਈ ਜਦ ਭੀ ਨਵੀਆਂ ਅਸਾਮੀਆਂ ਤੇ ਆਦਮੀ ਲਾਉਣੇ ਹਨ, ਕੋਈ ਨਵਾਂ ਕੰਮ ਅਰੰਭ ਕਰਨਾ ਹੈ ਜਾਂ ਪੁਰਾਣੇ ਵਿਚ ਕੋਈ ਅਦਲਾ ਬਦਲੀ ਕਰਨੀ ਹੈ, ਇਹ ਸਭ ਕੁਝ ਪਾਰਟੀ ਲੀਡਰਾਂ ਦੇ ਫੈਸਲੇ ਅਨੁਸਾਰ ਹੁੰਦਾ ਹੈ। ਤਾਂਤੇ ਰਾਜ-ਪ੍ਰਬੰਧ ਸਬੰਧੀ ਜੋ ਕੁਝ ਕੰਮ ਹੁੰਦਾ ਹੈ ਇਨ੍ਹਾਂ ਲੀਡਰਾਂ ਦੇ ਇਸ਼ਾਰੇ ਤੇ ਹੁੰਦਾ ਹੈ, ਵਡੇ ਵਡੇ ਅਫਸਰ ਤੇ ਅਸੈਂਬਲੀਆਂ ਦੇ ਮੈਂਬਰ ਇਨਾਂ ਦੇ ਏਜੰਟ ਹਨ।

ਜਿਹੜੀ ਪਾਰਟੀ ਚੋਣ ਵਿਚ ਹਾਰ ਜਾਵੇ, ਉਹ ਭੀ ਚੁਪ ਕਰਕੇ ਨਹੀਂ ਬਹਿੰਦੀ। ਚੋਣ ਦਾ ਨਤੀਜਾ ਨਿਕਲਨ ਤੇ ਉਹ ਝਟ ਪਟ ਅੰਦਰ ਝਾਤੀ ਮਾਰਕੇ ਆਪਣੇ ਘਰ ਦੀ ਸਫਾਈ ਕਰਦੇ ਹਨ। ਜਿਨ੍ਹਾਂ ਵਰਕਰਾਂ ਜਾਂ ਲੀਡਰਾਂ ਨੇ ਚੋਣ ਦੇ ਸਮੇਂ ਅਨਗਹਿਲੀ ਤੋਂ ਕੰਮ ਲਿਆ ਹੈ ਉਨ੍ਹਾਂ ਨੂੰ ਝਟ ਪਟ