ਪੰਨਾ:ਪੂਰਬ ਅਤੇ ਪੱਛਮ.pdf/277

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੦

ਪੂਰਬ ਅਤੇ ਪੱਛਮ

(੬) ਚੋਣ ਦੇ ਖਰਚ ਦਾ ਪ੍ਰਬੰਧ:- ਚੋਣ ਦੇ ਸਬੰਧ ਵਿਚ ਜੋ ਖਰਚ ਹੁੰਦਾ ਹੈ ਉਸਦਾ ਪ੍ਰਬੰਧ ਭੀ ਪਾਰਟੀ ਨੂੰ ਹੀ ਕਰਨਾ ਪੈਂਦਾ ਹੈ। ਸਾਡੇ ਦੇਸ ਵਿਚ ਤਾਂ ਹਾਲਾਂ ਇਹ ਸਾਰਾ ਖਰਚ ਉਮੀਦਵਾਰ ਨੂੰ ਆਪਣੀ ਜੇਬ ਵਿਚੋਂ ਹੀ ਕਰਨਾ ਪੈਂਦਾ ਹੈ, ਕਿਉਂਕਿ ਪਾਰਟੀਆਂ ਨੇ ਅਜੇ ਉਨੜੀ ਕਰਕੇ ਉਹ ਸ਼ਕਲ ਅਖਤਿਆਰ ਨਹੀਂ ਕੀਤਾ ਜੋ ਪੱਛਮ ਵਿਚ ਹੈ। ਪੱਛਮੀ ਦੇਸ਼ਾਂ ਵਿਚ ਭੀ ਖਰਚ ਦਾ ਬਹੁਤਾ ਹਿੱਸਾ ਤਾਂ ਉਮੀਦਵਾਰ ਨੂੰ ਹੀ ਦੇਣਾ ਪੈਂਦਾ ਹੈ ਅਤੇ ਨਾਮਜ਼ਦਗੀ ਵੇਲੇ ਇਹ ਖਾਸ ਖਿਆਲ ਰਖਿਆ ਜਾਂਦਾ ਹੈ। ਕਿ ਉਮੀਦਵਾਰ ਕਿਤਨਾ ਕੁ ਖਰਚ ਕਰ ਸਕੇਗਾ ਅਤੇ ਇਸ ਦੇ ਮਿਤ੍ਰ ਜਾਂ ਰਿਸ਼ਤੇਦਾਰ ਇਸ ਨੂੰ ਕਿਤਨੀ ਕੁ ਮਦਦ ਦੇ ਸਕਣਗੇ। ਇਸ ਤੋਂ ਬਿਨਾਂ ਪਾਰਟੀ ਦੀ ਆਮਦਨ ਦੇ ਹੋਰ ਭੀ ਕਈ ਵਸੀਲੇ ਹਨ:- ਉਨਾਂ ਆਦਮੀਆਂ ਪਾਸੋਂ ਜੋ ਪਾਰਟੀ ਨੇ ਪਹਿਲਾਂ ਆਪਣੇ ਰਸੂਖ ਨਾਲ ਨੌਕਰ ਕਰਵਾਏ ਹੁੰਦੇ ਹਨ ਉਨ੍ਹਾਂ ਦੀ ਤਨਖਾਹ ਦਾ ਖਾਸ ਹਿੱਸਾ ਚੋਣ ਦੇ ਆਮ ਖਰਚਾਂ ਲਈ ਲਿਆ ਜਾਂਦਾ ਹੈ, ਕਈ ਠੇਕੇਦਾਰ ਤੇ ਕੰਪਨੀਆਂ ਜੋ ਪਾਰਟੀ ਵਲੋਂ ਕਾਮਯਾਬ ਹੋਏ ਮੈਂਬਰਾਂ ਜਾਂ ਅਫਸਰਾਂ ਤੋਂ ਭਵਿਖਤ ਵਿਚ ਕਈ ਪ੍ਰਕਾਰ ਦੇ ਕੰਮ ਲੈਣਾ ਚਾਹੁੰਦੀਆਂ ਹਨ ਆਪਣੇ ਆਪ ਹਜ਼ਾਰਾਂ ਰੁਪੈ ਪਾਰਟੀ ਦੇ ਖਜ਼ਾਨੇ ਵਿਚ ਜਮਾਂ ਕਰਵਾ ਦਿੰਦੀਆਂ ਹਨ, ਅਤੇ ਕਈ ਮਰਦ ਔਰਤਾਂ ਆਪੋ ਆਪਣੇ ਨਿਜ ਦੇ ਕਈ ਪ੍ਰਕਾਰ ਦੇ ਖਿਆਲਾਂ ਅਨੁਸਾਰ ਇਸ ਪਾਰਟੀ ਫੰਡ ਵਿਚ ਆਪਣਾ