ਪੰਨਾ:ਪੂਰਬ ਅਤੇ ਪੱਛਮ.pdf/276

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੭੧

ਆਇਆ ਇਕੱਠੀ ਕੀਤੀ ਜਾਂਦੀ ਹੈ। ਪਾਰਟੀ ਪ੍ਰਚਾਰ ਕਰਨ ਲਈ ਹਰ ਇਕ ਸੰਭਵ ੜੀਕਾ ਵਰਤਿਆ ਜਾਂਦਾ ਹੈ:ਪਬਲਕ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਕਾਨਫੰਸਾਂ ਬਲਾਈਆਂ ਜਾਂਦੀਆਂ ਹਨ, ਮੁਜ਼ਾਹਰੇ ਕੀਤੇ ਜਾਂਦੇ ਹਨ, ਸਰਕਲਰ ਕਢੇ ਜਾਂਦੇ ਹਨ ਤੇ ਇਸ਼ਤਿਹਾਰ ਲਾਏ ਜਾਂਦੇ ਹਨ, ਅਜ ਕਲ ਤਾਂ ਸਿਨੇਮਾ ਤੇ ਰੋਡੀਓ ਤੋਂ ਭੀ ਅਜੇਹੇ ਮੌਕਿਆ ਤੇ ਕੰਮ ਲਿਆ ਜਾਂਦਾ ਹੈ।

ਪ੍ਰਚਾਰ ਦਾ ਕੰਮ ਭੀ ਪੱਛਮੀ ਦੇਸ਼ਾਂ ਵਿਚ ਹੀ ਪੂਰੇ ੜੀਕੇ ਅਨੁਸਾਰ ਕੀਤਾ ਜਾਂਦਾ ਹੈ। ਸਾਡੇ ਦੇਸ਼ ਵਿਚ ਹਾਲਾਂ ਪਾਰਟੀ ਸਿਸਟਮ ਨੇ ਉਹ ਪਕਿਆਈ ਨਹੀਂ ਫੜੀ ਜੋ ਪੱਛਮੀ ਦੇਸ਼ਾਂ ਵਿਚ ਹੈ । ਇ · ਲਈ ਪੂਰੇ ਤੌਰ ਤੇ ਪ੍ਰਚਾਰ ਕਰਨ ਲਈ ਪਾਰਟੀਆਂ ਖੁਲਾ ਲਾ ਖਰਚ ਨਹੀਂ ਕਰ ਸਕਦੀਆਂ । ਇਥੇ ਪ੍ਰਚਾਰ ਆਦਿ ਦਾ ਬੋਝ ਉਮੀਦਵਾਰਾਂ ਤੇ ਹੀ ਪੈਂਦਾ ਹੈ ।

(੫) ਚੇਣ ਵਾਲੇ ਦਿਨ ਵੋਟਾਂ ਪੁਆਉਣੀਆਂ:- ਜਿਸ ਦਿਨ ਚੋਣ ਹੋਣੀ ਹੁੰਦੀ ਹੈ ਪਾਰਟੀ ਦੇ ਸਾਰੇ ਵਰਕਰਾਂ ਦੀ ਭੂਤਨੀ ਭਲੀ ਰਹਿੰਦੀ ਹੈ, ਕਿਉਕਿ ਪਾਰਟੀ ਦੀ ਅਸਲ ਹਾਰ ਜਾਂ ਜਿਤ ਉਸੇ ਦਿਨ ਦੀਆਂ ਸਰਗਰਮੀਆਂ ਤੇ ਨਿਰਭਰ ਹੈ, ਕਾਰਾਂ, ਲਾਰੀਆਂ, ਤਾਂਗੇ, ਸਾਈਕਲ, ਆਦਿ ਹਰ ਇਕ ਪ੍ਰਕਾਰ ਦੇ ਵਸੀਲੇ ਵਰਤੋਂ ਵਿਚ ਲਿਆਏ ਜਾਂਦੇ ਹਨ ਅਤੇ ਬਹੁਤੇ ਵੋਟਰ ਇਕਠੇ ਕਰਨ ਦੇ ਯਤਨ ਕੀਤੇ ਜਾਂਦੇ ਹਨ ।