ਪੰਨਾ:ਪੂਰਬ ਅਤੇ ਪੱਛਮ.pdf/274

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੬੯

ਕੰਮ ਹੈ ਅਤੇ ਖਾਸ ਕਰਕੇ ਉਨ੍ਹਾਂ ਪੱਛਮੀ ਦੇਸ਼ਾਂ ਵਿਚ ਜਿਥੇ - ਮਲਕ ਦਾ ਪ੍ਰਧਾਨ, ਵਖੋ ਵਖ ਸੂਬਿਆਂ ਜਾਂ ਰਿਆਸਤਾਂ ਦੇ ਗਵਰਨਰ, ਵਡੀਆਂ ਛੋਟੀਆਂ ਕਚਹਿਰੀਆਂ ਦੇ ਜੱਜ, ਕੇਂਦਰੀ ਤੇ ਸੁਬਕ ਕਾਨੂੰਨ-ਘੜਨੀਆਂ ਕੌਂਸਲਾਂ ਦੇ ਮੈਂਬਰ, ਆਦਿ, | ਸਭ ਵੋਟਰਾਂ ਰਾਹੀਂ ਚੁਣੇ ਜਾਂਦੇ ਹਨ । ਸਾਡੇ ਦੇਸ਼ ਵਿਚ ਤਾਂ ਅਜੇਹੀਆਂ ਚੋਣਾਂ ਕੇਵਲ ਕਾਨੂੰਨ-ਘੜਨੀਆਂ ਕੌਂਸਲਾਂ, ਡਿਸਟਿਕਟ ਬੋਰਡਾਂ ਜਾਂ ਮਿਉਸਪੈਲਟੀਆਂ ਤਕ ਹੀ ਮਹਿਦੂਦ ਹਨ। ਇਸ ਲਈ ਇਥੇ ਇਹ ਕੰਮ ਇਤਨਾ ਮੁਸ਼ਕਲ ਨਹੀਂ ਜਿਤਨਾ ਕਈ ਪੱਛਮੀ ਦੇਸ਼ਾਂ ਵਿਚ ਹੈ। ਫਿਰ ਭੀ ਹਰ ਥਾਂ ਇਹ ਖਾਸ ਖਿਆਲ ਰੱਖਣਾ ਪੈਂਦਾ ਹੈ ਕਿ ਉਮੀਦਵਾਰ ਉਹ ਖੜਾ ਕੀਤਾ ਜਾਵੇ ਜਿਸਦੀ ਸਫਲਤਾ ਦੀ ਪੂਰੀ ਪੂਰੀ ਆਸ ਹੋਵੇ । ਇਸ ਲਈ ਉਸਦਾ ਜ਼ਾਤੀ ਰਸੂਖ, ਉਸਦੇ ਦੋਸਤ ਤੇ ਰਿਸ਼ਤੇਦਾਰ ਆਦਿਕਾਂ ਦਾ ਦਾਇਰਾ, ਉਸਦੀ ਆਪਣੀ ਮਾਲੀ ਹਾਲਤ ਤੇ ਉਸ ਨੂੰ ਮਾਲੀ ਮੱਦਦ ਮਿਲਣ ਦੇ ਹੋਰ ਵਸੀਲੇ, ਆਦਿ, ਸਭ ਗਲਾਂ ਤੇ ਗਹੁ ਨਾਲ ਵਿਚਾਰ ਕਰਨੀ ਪੈਂਦੀ ਹੈ ।

(੩) ਪਾਰਟੀ ਦੀ ਪਾਲਸੀ ਨੂੰ ਨਖੇਰਨਾ:-ਉਮੀਦਵਾਰ ਖੜੇ ਕਰਨ ਤੋਂ ਮਗਰੋਂ ਪਾਰਟੀ ਆਪਣੀ ਪਾਲਸੀ ਨੂੰ ਚੰਗੀ ਤਰਾਂ ਨਖੇਰ ਕੇ ਪ੍ਰਗਟ ਕਰਦੀ ਹੈ । ਪਾਰਟੀ-ਪਲੇਟ ਫਾਰਮ ਤਿਆਰ ਕੀਤਾ ਜਾਂਦਾ ਹੈ ਜਿਸ ਵਿਚ ਉਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਹੁੰਦਾ ਹੈ ਜੋ ਕਿ ਪਾਰਟੀ ਆਪਣੀ ਮਫਲਤਾ ਹੋਣ ਤੇ ਆਮ ਜਨਤਾ ਦੀ ਭਲਾਈ