ਪੰਨਾ:ਪੂਰਬ ਅਤੇ ਪੱਛਮ.pdf/271

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੬

ਪੂਰਬ ਅਤੇ ਪੱਛਮ

ਵਿਚ ਹਰ ਇਕ ਪਾਰਟੀ ਦਾ ਮੁਖ-ਮੰਤਵ ਮੁਲਕ ਦੀ ਸਭ ਤੋਂ ਵਧਕੇ ਸੇਵਾ ਕਰਨਾ ਅਤੇ ਇਸ ਨੂੰ ਉਨਤੀ ਵਲ ਲੈ ਜਾਣਾ ਹੈ । ਸਾਡੀਆਂ ਰਾਜਸੀ ਪਾਰਟੀਆਂ, ਸਵਾਏ ਕਾਂਗੜ ਦੇ, ਕੇਵਲ ਆਪੋ ਆਪਣੇ ਧੜੇ ਦੀ ਬੇਹਿਤਰੀ ਚਾਹੁੰਦੀਆਂ ਹਨ । ਬਾਕੀ ਸਾਰਾ ਦੇਸ਼ ਪਵੇ ਢਠੇ ਖੂਹ ਵਿਚ, ਪੱਤ ਸਾਡੇ ਧੜੇ ਨੂੰ ਦੂਸਰਿਆਂ ਦੇ ਮੁਕਾਬਲੇ ਬਹੁਤੇ ਹੱਕ ਮਿਲ ਜਾਣ, ਇਹ ਹੈ ਇਨ੍ਹਾਂ ਦਾ ਮੁੱਖ ਮੰਤਵ । ਇਕ ਹੋਰ ਖਾਸ ਨਕਸ਼ ਜੋ ਸਾਡੇ ਦੇਸ਼ ਦੀਆਂ ਪਾਰਟੀਆਂ ਵਿਚ ਹੈ ਉਹ ਇਹ ਹੈ ਕਿ ਇਹ ਕਿਸੇ ਖਾਸ ਕੌਮੀ ਮੰਤਵ ਨੂੰ ਲੈ ਕੇ ਨਹੀਂ ਬਣਾਈਆਂ ਗਈਆਂ, ਬਲਕਿ ਇਨ੍ਹਾਂ ਦੀ ਨਿਉਂ ਮਜ਼ਹਬੀ ਜਜ਼ਬਾਤ ਤੇ ਰਖੀ ਗਈ ਹੈ। ਇਸ ਲਈ ਨਤੀਜਾ ਇਹ ਹੋਇਆ ਹੈ ਕਿ ਮੁਲਕ ਵਿਚ ਸ਼ਾਂਤੀ ਵਰਤਣ ਦੀ ਥਾਂ ਮਜ਼ਹਬੀ ਅਗ ਬਹੁਤੀ ਭੜਕ ਉਠੀ ਹੈ ਅਤੇ ਮਜ਼ਹਬੀ ਨਫ਼ਰਤ ਦਿਨੋ ਦਿਨ ਵਧ ਰਹੀ ਹੈ ।

ਗਿਣਤੀ ਕਰਨ ਲਈ ਤਾਂ ਸਾਡੇ ਦੇਸ਼ ਵਿਚ ਭੀ ਬਹੁਤ ਸਾਰੀਆਂ ਰਾਜਸੀ ਪਾਰਟੀਆਂ ਹਨ । ਪੰਤੁ ਮੋਟੀਆਂ ਮੋਟੀਆਂ ਪਾਰਟੀਆਂ ਜਿਨ੍ਹਾਂ ਦੀ ਦੇਸ਼ ਵਿਚ ਕੁਝ ਸ਼ਨਵਾਈ ਹੈ ਕੇਵਲ ਤਿੰਨ ਹੀ ਹਨ-ਕਾਂਗਰਸ, ਹਿੰਦ ਮਹਾਂ ਸਭਾ ਅਤੇ ਮੁਸਲਮ ਲੀਗ । ਵਖੋ ਵਖ ਧਰਮਾਂ ਦੇ ਪੈਰੋਕਾਰ ਜਿਨ੍ਹਾਂ ਦੇ ਖਿਆਲਾਂ ਵਿਚ ਵਿਸ਼ਾਲਤਾ ਪੁਸਪਰ ਹਮਦਰਦੀ ਤੇ ਦੇਸ ਦੀ ਉਨਤੀ ਘਰ ਕਰ ਗਈ ਹੈ ਉਹ ਤੇ ਸਭ ਕਾਂਗਸ ਦਾ ਸਾਥ ਦਿੰਦੇ ਹਨ ਤੇ ਕਾਂਗਰਸ ਦੀ ਮਦਦ ਕਰਦੇ ਹਨ ਜਾਂ ਇਸ ਨਾਲ ਪੂਰੀ ਪੂਰੀ ਹਮਦਰਦੀ ਰਖਦੇ ਹਨ, ਪੰਤੂ ਉਹ ਪੁਰਸ਼ ਜੋ