ਪੰਨਾ:ਪੂਰਬ ਅਤੇ ਪੱਛਮ.pdf/269

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੪

ਪੂਰਬ ਅਤੇ ਪੱਛਮ

ਦੁਨੀਆਂ , Financial world ) ਦੀ ਹਾਲਤ ਨਾਜ਼ਕ ਦੇਖੀ ਤਾਂ ਮਿਸਟਰ ਰਾਮਜ਼ੇ ਮੈਕਡਾਨਲਡ ਨੂੰ ਭਾਵੇਂ ਕਿਰਤੀ ਪਾਰਟੀ ਨੇ ਮਹਾਂਮੰੜੀ ਬਣਾਇਆ ਸੀ ਉਸ ਨੇ ਝਟ ਪਟ ਕੌਮੀ ਗੁਰਨਮੈਂਟ ਬਣਾ ਲਈ ਅਤੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਨਾਲ ਮਿਲਾ ਲਿਆ । ਵਰਤਮਾਨ ਲੜਾਈ ਵਿਚ ਭੀ ਕੌਮੀ ਗੁਰਨਮੈਂਟ ( National (ovt ) ਬਣੀ ਹੋਈ ਹੈ ਜਿਸ ਵਿਚ ਸਾਰੇ ਰਲ ਕੇ ਕੰਮ ਕਰ ਰਹੇ ਹਨ, ਅਤੇ ਹਿੰਦੁਸਤਾਨ ਦੀ ਆਜ਼ਾਦੀ ਦੇ ਸਵਾਲ ਨੂੰ ਇਨਾਂ ਕਦੀ ਪਾਰਟੀ ਸਵਾਲ ਬਣਾਇਆ ਹੀ ਨਹੀਂ । ਕਿਰਤੀ ਪਾਰਟੀ ਸਾਡੇ ਨਾਲ ਜ਼ਬਾਨੀ ਜਮਾਂ ਖਰਚ ਦੀ ਹਮਦਰਦੀ ਬੜੇ ਦਰਦ ਭਰੇ ਲਫਜ਼ਾਂ ਨਾਲ ਕਰਦੀ ਹੈ, ਪਤੁ ਪਿਛਲੇ ਥੋੜੇ ਸਾਲਾਂ ਦੇ ਅੰਦਰ ਅੰਦਰ ਇਹ ਦੋ ਵਾਰ ਰਾਜ ਭਾਗ ਦੀ ਮਾਲਕ ਬਣੀ ਹੈ, ਹਿੰਦੁਸਤਾਨ ਨੂੰ ਇਸਦੇ ਸਮੇਂ ਭੀ ਕੋਈ ਖਾਸ ਲਾਭ ਨਹੀਂ ਪੁੱਜਾ।

ਫਰਾਂਸ ਵਿਚ ਬਹੁਤ ਸਾਰੀਆਂ ਪਾਰਟੀਆਂ ਹਨ, ਪਿਛੇ-ਖਿਚ ( Reactionary ), ਢਿਲੜ ( Modrate ), ਤੇਜ਼ ( Radical ), ਸੋਸ਼ਲਿਸਟ (Socialist ), ਸਾਮਵਾਦੀ ( Communist ), nis that afGHT Syndicalist ), ਆਦਿ । ਫਰਾਂਸੀਸੀ ਰਾਜਸੀ ਪਾਰਟੀਆਂ ਵਿਚ ਇਹ ਖਾਸੀਅਤ ਹੈ ਕਿ ਹੋਰਨਾਂ ਮੁਲਕਾਂ, ਖਾਸ ਕਰਕੇ ਬਰਤਾਨੀਆਂ ਤੇ ਅਮੀਕਾ ਵਿਚ ਤਾਂ ਪਾਰਟੀਆਂ ਦੇ ਨਿਸ਼ਾਨੇ ਸਮੇਂ ਸਮੇਂ ਸਿਰ ਬਦਲਦੇ ਰਹਿੰਦੇ ਹਨ ਅਤੇ ਉਨਾਂ ਨੂੰ ਚਲਾਉਣ ਤੇ ਸਹਾਇਤਾ ਦੇਣ ਵਾਲੇ ਆਦਮੀ ਸਦਾ ਹੀ ਉਹੀ ਰਹਿੰਦੇ ਹਨ, ਪ੍ਰੰਤੂ ਫਰਾਂਸ