ਪੰਨਾ:ਪੂਰਬ ਅਤੇ ਪੱਛਮ.pdf/266

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜ ਜ਼ਿੰਦਗੀ

੨੬੧

ਅਸਲੀ ਜ਼ਮੇਵਾਰ ਰਾਜਾ ਹੀ ਹੁੰਦਾ ਸੀ । ਸੰਖੇਪ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਾਚੀਨ ਸਮੇਂ ਵਿਚ ਗੁਰਨਐਂਟ ਦੀ ਸਾਰੀ ਤੇ ਹਰ ਪ੍ਰਕਾਰ ਦੀ ਤਾਕਤ ਰਾਜੇ ਦੇ ਹੱਥ ਵਿਚ ਹੁੰਦੀ ਸੀ, ਉਸਦਾ ਫੁਰਮਾਨ ਹੀ ਕਾਨੂੰਨ ਦੀ ਹੈਸੀਅਤ ਰਖਦਾ ਸੀ, ਅਤੇ ਪੂਜਾ ਦੀ ਉਨਤੀ ਤੇ ਇਸਦੇ ਪੁਸਪਰ ਮੇਲ ਮਿਲਾਪ ਤੇ ਅੰਦਰੁਨੀ ਸ਼ਾਂਤੀ ਦੀ ਜ਼ਿੰਮੇਵਾਰੀ ਰਾਜੇ ਦੇ ਸਿਰ ਹੀ ਹੁੰਦੀ ਸੀ ।

ਪੰਤੁ ਹੁਣ ਜ਼ਮਾਨਾ ਕੁਝ ਹੋਰ ਹੈ । ਹਰ ਇਕ ਉੱਨਤ ਦੇਸ ਦੀ ਗੁਰਨਮੈਂਟ ਰਾਜਸੀ ਪਾਰਟੀਆਂ ਦੇ ਸਹਾਰੇ ਤੇ ਚਲਦੀ ਹੈ । ਹਰ ਇਕ ਦੇਸ ਵਿਚ ਦੋ ਤਿੰਨ ਜਾਂ ਇਸ ਤੋਂ ਭੀ ਬਹੁਤੀਆਂ ਰਾਜਸੀ ਪਾਰਟੀਆਂ ਹਨ ਅਤੇ ਹਰ ਇਕ ਪਾਰਟੀ ਦਾ ਮੰਤਵ ਇਹੀ ਹੈ ਕਿ ਉਹ ਦੁਸਰੀਆਂ ਪਾਰਟੀਆਂ ਦੇ ਮੁਕਾਬਲੇ ਤੇ ਤਾਕਤਵਰ ਰਹੇ ਤਾਂ ਕਿ ਮੁਲਕ ਦੀ ਗੁਰਨਮੈਂਟ ਦੀ ਵਾਗ ਡੋਰ ਇਸ ਦੇ ਹੱਥ ਵਿਚ ਰਹੇ । ਇਸ ਲਈ ਹਰ ਇਕ ਪਾਰਟੀ ਆਮ ਜਨਤਾ ਨੂੰ ਖੁਸ਼ ਕਰਕੇ ਇਸ ਦੀ ਹਮਦਰਦੀ ਆਪਣੇ ਵਲ ਖਿਚਣਾ ਚਾਹੁੰਦੀ ਹੈ । ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਤਾਕਤ ਵਿਚ ਆਉਣ ਜਾਂ ਹਰਮਨ ਪਿਆਰੀ ਬਨਣ ਵਾਲੀ ਪਾਰਟੀ ਆਮ ਜਨਤਾ ਨੂੰ ਬਹੁਤੇ ਤੋਂ ਬਹੁਤਾ ਸੁਖ ਤੇ ਆਰਾਮ ਥੋੜੇ ਤੋਂ ਥੋੜੇ ਖਰਚ ਵਿਚ ਦੇ ਸਕੇ । ਸਮੁਚੇ ਤੌਰ ਤੇ ਇਹ ਕਹਿਣਾ ਉਚਿਤ ਹੈ ਕਿ ਵਰਤਮਾਨ ਰਾਜਸੀ ਮੰਡਲ ਵਿਚ ਉਹੀ ਰਾਜਸੀ ਪਾਰਟੀ ਸਫਲਤਾ ਪ੍ਰਾਪਤ ਕਰ ਸਕਦੀ ਹੈ ਜੋ ਦੇਸ ਭਲਾਈ ਲਈ ਸਭ ਤੋਂ ਬਹੁਤਾ ਨਿੱਗਰ ਕੰਮ