ਪੰਨਾ:ਪੂਰਬ ਅਤੇ ਪੱਛਮ.pdf/265

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੦

ਪੂਰਬ ਅਤੇ ਪੱਛਮ

ਮਹਾਤਮਾਂ ਗਾਂਧੀ ਨੇ ਦੇਸ਼ੀ ਹਕੂਮਤ ਦੇ ਹਥੋਂ ਰਾਜਸੀ ਵਾਗ ਡੋਰ ਨੂੰ ਕਢਕੇ ਮੁਲਕ ਦੇ ਵਸਨੀਕਾਂ ਦੇ ਹਥ ਲਿਆਉਣ ਲਈ ਸ਼ਾਂਤਮਈ ਦਾ ੜੀਕਾ ਕਢਕੇ ਦੁਨੀਆਂ ਦੀ ਰਾਜਨੀਤੀ ਵਿਚ ਵਾਧਾ ਕੀਤਾ ਹੈ । ਦੁਨੀਆਂ ਦੀ ਤਵਾਰੀਖ ਵਿਚ ਹੁਣ ਤਕ ਕਿਸੇ ਮੁਲਕ ਨੇ ਇਸ ਅਲੌਕਿਕ ਤੇ ਅਦਭੁਤ ਹਥਿਆਰ ਨਾਲ ਆਪਣੀ ਰਾਜਸੀ ਸੁਤੰਤ॥ ਪ੍ਰਾਪਤ ਨਹੀਂ ਕੀਤੀ । ਜੇਕਰ ਮਹਾਤਮਾਂ ਗਾਂਧੀ ਅਤੇ ਉਨਾਂ ਦੇ ਸਾਥੀ ਭਾਰਤ ਵਰਸ਼ ਦੀ ਰਾਜਸੀ ਸੁਤੰਤਾ ਸ਼ਾਂਤਮਈ ਤ੍ਰੀਕੇ ਨਾਲ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ ਤਾਂ ਦੁਨੀਆਂ ਦੀ ਤਵਾਰੀਖ ਵਿਚ ਇਹ ਇਕ ਅਤੀ ਸ਼ਾਨਦਾਰ ਅਤੇ ਸਦਾ ਰਹਿਣ ਵਾਲੀ ਯਾਦਗਾਰ ਹੋਵੇਗੀ ।

੩-ਰਾਜਸੀ ਪਾਰਟੀਆਂ

ਪ੍ਰਾਚੀਨ ਸਮੇਂ ਵਿਚ ਰਾਜ ਕਾਜ ਦਾ ਸਾਰਾ ਕੰਮ ਰਾਜਾ ਕਰਿਆ ਕਰਦਾ ਸੀ । ਉਹ ਆਪਣੇ ਆਰਾਮ ਲਈ ਕੁਝ ਵਜ਼ੀਰ ਬਣਾ ਲੈਂਦਾ ਸੀ ਜੋ ਕਿ ਉਸ ਨੂੰ ਰਾਜ ਦਾ ਕੰਮ ਚਲਾਉਣ ਵਿਚ ਆਪੋ ਆਪਣੇ ਮਹਿਕਮਿਆਂ ਸੰਬੰਧੀ ਮੱਦਦ ਦਿਆ ਕਰਦੇ ਸਨ । ਇਨ੍ਹਾਂ ਵਜ਼ੀਰਾਂ ਨੂੰ ਬਨਾਉਣਾ ਜਾਂ ਹਟਾਉਣਾ ਰਾਜੇ ਦੇ ਅਖਤਿਆਰ ਵਿਚ ਹੀ ਹੁੰਦਾ ਸੀ। ਇਨਾਂ ਵਜ਼ੀਰਾਂ ਦਾ ਫਰਜ਼ ਕੇਵਲ ਰਾਜੇ ਨੂੰ ਆਪਣੇ ਵਲੋਂ ਨੇਕ ਸਲਾਹ ਦੇਣਾ ਸੀ; ਇਨ੍ਹਾਂ ਦੀ ਸਲਾਹ ਨੂੰ ਮੰਨਣਾ ਜਾਂ ਨੂੰ ਮੰਨਣਾ ਰਾਜੇ ਦਾ ਆਪਣਾ ਅਖਤਿਆਰ ਸੀ। ਸਾਰੇ ਰਾਜ ਵਿਚ ਸਰਕਾਰੀ ਤੌਰ ਤੇ ਜੋ ਕੁਝ ਕੰਮ ਹੁੰਦਾ ਸੀ ਉਸਦਾ