ਪੰਨਾ:ਪੂਰਬ ਅਤੇ ਪੱਛਮ.pdf/262

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੫੭

ਅਮਰੀਕਾ ਵਿਚ, ਜਰਮਨੀ ਦੀ ਅਫਰੀਕਾ ਵਿਚ, ਫਰਾਂਸ ਦੇ ਅਫਰੀਕਾ ਤੇ ਏਸ਼ੀਆ ਵਿਚ ਅਤੇ ਬਰਤਾਨੀਆਂ ਦੀ ਸਾਰੀ ਦੁਨੀਆਂ ਵਿਚ ਫੈਲੀ ਹੋਈ ਸ਼ਾਹਨਸ਼ਾਹੀਅਤ ਇਸ ਪੁਕਾਰ ਦੀਆਂ ਉਦਾਹਰਣਾਂ ਹਨ । ਸਾਂਝੀਵਾਲਤਾ ਵਾਲੇ ਮੁਲਕਾਂ ਦੀ ਰਾਜਨੀਤੀ ਦੁਸਰੇ ਦੇਸ਼ਾਂ ਵਲ ਹਮਦਰਦੀ ਭਰੀ ਹੋਵੇਗੀ ਅਤੇ ਜੇਕਰ ਕੋਈ ਨਿਰਬਲ ਦੇਸ਼ ਆਪਣੀ ਸੁਤੰਤਾ ਨੂੰ ਕਾਇਮ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ ਤਾਂ ਉਹ ਇਸ ਦੀ ਲਗਦੀ ਵਾਹ ਮਦਦ ਕਰੇਗਾ | ਅਮਰੀਕਾ ਇਕ | ਇਸ ਪ੍ਰਕਾਰ ਦੀ ਮਿਸਾਲ ਹੈ-ਇਨ੍ਹਾਂ ਫਿਲਪਾਇਨ ਦੇ | ਟਾਪੂਆਂ ਨੂੰ ਸਪਾਨੀਆਂ ਪਾਸੋਂ ਮੁਲ ਖਰੀਦਿਆ ਤੇ ਪੈਂਤੀ ਚਾਲੀ ਸਾਲ ਦੇ ਛੋਟੇ ਜਹੇ ਅਰਸੇ ਵਿਚ ਉਨ੍ਹਾਂ ਨੂੰ ਵਿਦਿਯਾ ਦੇ ਕੇ ਆਪਣਾ ਮਲਕ ਆਪ ਸੰਭਾਲਣ ਤੇ ਮੁਲਕ ਵਿਚ ਆਪ ਰਾਜ ਕਰਨ ਦੇ ਯੋਗ ਬਣਾਕੇ ਸੁਤੰਤ੍ਰ ਕਰ ਦਿੱਤਾ, ਚੀਨ ਦੀ ਅਜ਼ਾਦੀ ਦੀ ਲੜਾਈ ਵਿਚ ਜਿਥੋਂ ਤਕ ਹੋ। ਸਕਿਆ ਮਦਦ ਕੀਤੀ । ਇਸੇ ਤਰ੍ਹਾਂ ਫਰਾਂਸ ਨੇ ਜਦ ਅਮਰੀਕਾ ਅੰਗੇਜ਼ਾਂ ਦੇ ਹੱਥੋਂ ਨਿਕਲਨ ਲਈ ਹਥ ਪੈਰ ਮਾਰ ਰਿਹਾ ਸੀ ਤੇ ਫਰਾਂਸ ਵਿਚ ਹਾਲਾਂ ਸ਼ਾਹਨਸ਼ਾਨੀਅਤ ( linperilism ) ਦੀ ਸਪਿਰਟ ਪੈਦਾ ਨਹੀਂ ਹੋਈ ਸੀ ਅਮਰੀਕਾ ਦੀ ਮਦਦ ਦਿਲ ਖੋਲਕੇ ਕੀਤੀ ਤੇ ਉਸ ਦੀ ਆਜ਼ਾਦੀ ਦੀ ਲੜਾਈ ਨੂੰ ਕਾਮਯਾਬ ਬਣਾਇਆ । ਰੂਸੀ | ਸਾਮਵਾਦੀਆਂ ( Communists ), ਦੀ ਹੋਣ ਸਦਾ ਇਹੀ ਤਾਕ ਲਗੀ ਰਹਿੰਦੀ ਹੈ ਕਿ ਕਿਸੇ ਮੁਲਕ ਦੇ ਕਿਰਤੀ ਕੁਝ ਫੈਲਾ ਰੱਪਾ ਪਾਉਣ ਤਾਂ ਉਹ ਇਨ੍ਹਾਂ ਦਾ ਸਾਥ ਦੇ ਕੇ