ਪੰਨਾ:ਪੂਰਬ ਅਤੇ ਪੱਛਮ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ ਦਾ ਵਿਕਾਸ

੧੯

ਦਾ ਅਜੇਹੇ ਥਾਂ ਜਨਮ ਧਾਰਨਾ ਅਵਸ਼ ਸੀ ਕਿਉਂਕਿ ਇਸ ਦੀ ਪ੍ਰਫੁਲਤਾ ਤਦ ਹੀ ਹੋ ਸਕਦੀ ਸੀ ਜੇਕਰ ਆਦਮੀ ਨੂੰ ਆਪਣੀ ਵਿਚਾਰ ਸ਼ਕਤੀ ਵਧਾਉਣ ਲਈ ਵਿਚਾਰ ਵਿਚ ਜੁਟਣ ਦਾ ਕਾਫੀ ਸਮਾਂ ਮਿਲਦਾ ਅਤੇ ਮਾਨੁਖੀ ਜੀਵਨ ਦੀਆਂ ਹੋਰ ਲੋੜਾਂ ਥੋੜੀ ਕਿਰਤ ਨਾਲ ਪੂਰੀਆਂ ਹੋ ਜਾਂਦੀਆਂ ।

ਇਹੀ ਕਾਰਨ ਹੈ ਕਿ ਜਿਸ ਸਮੇਂ ਸਾਰੀ ਦੁਨੀਆਂ ਦੇ ਲੋਕ ਜੰਗਲੀ ਜਾਨਵਰਾਂ ਦੀ ਜ਼ਿੰਦਗੀ ਬਸਰ ਕਰਦੇ ਸਨ ਤਾਂ ਕਈ ਥਾਂਈਂ ਰੇਤਲੇ ਜੰਗਲਾਂ ਵਿਚ ਹਰਿਆਵਲੀਆਂ ਬਗੀਚੀਆਂ ਵਾਂਗ ਆਦਮੀ ਨੇ ਸਭਯ-ਜ਼ਿੰਦਗੀ ਵਿਤਾਉਣ ਦੇ ਸਾਧਨ ਧਾਰਨ ਕੀਤੇ । ਦੁਨੀਆਂ ਦੀ ਵਰਤਮਾਨ ਸਭਯਤਾ ਦਾ ਮੁਢ ਇਨਾਂ ਹੀ ਬਗੀਚੀਆਂ ਵਿਚ ਬੱਝਾ । ਇਹ ਬਗੀਚੀਆਂ ਕਿਥੇ ਸਨ, ਅਥਵਾ ਸਭਯਤਾ ਨੇ ਕਿਥੇ ਜਨਮ ਧਾਰਿਆ ?

ਪ੍ਰਾਚੀਨ ਸਭਯਤਾ ਦੇ ਛੇ ਸਤ ਕੇਂਦਰ ਸਾਰੀ ਦੁਨੀਆਂ ਵਿਚ ਸਨ ਅਤੇ ਇਹ ਸਾਰੇ ਇਕ ਦੂਸਰੇ ਤੋਂ ਬਹੁਤ ਦਰਾਡੇ ਸਨ-ਇਤਨੇ ਦੁਰਾਡੇ ਕਿ ਇਨ੍ਹਾਂ ਦੇ ਵਸਨੀਕਾਂ ਨੂੰ ਇਕ ਦੂਸਰੇ ਦੀ ਬਾਬਤ ਕੋਈ ਪਤਾ ਨਹੀਂ ਸੀ ਅਤੇ ਹਰ ਇਕ ਕੇਂਦਰ ਦੇ ਵਸਨੀਕ ਆਪਣੇ ਕੇਂਦਰ ਨੂੰ ਹੀ ਸਾਰੀ ਦੁਨੀਆਂ ਸਮਝਦੇ ਸਨ । ਮੈਸੋਪੋਟੇਮੀਆਂ, ਮਿਸਰ, ਈਰਾਨ (ਫਰਾਂਸ), ਹਿੰਦੁਸਤਾਨ, ਚੀਨ, ਮੈਕਸੀਕੋ ਅਤੇ ਪੇਰੂ ਦੇ ਮੁਲਕਾਂ ਵਿਚ ਪ੍ਰਾਚੀਨ ਸਭਯਤਾ ਦੇ ਇਹ ਕੇਂਦਰ ਸਥਾਪਤ ਸਨ । ਇਹ ਸਾਰੀਆਂ ਥਾਵਾਂ ਅਜੇਹੀਆਂ ਸਨ ਜਿਨ੍ਹਾਂ ਦੀਆਂ ਜ਼ਮੀਨਾਂ ਬਹੁਤ ਉਪਜਾਉ ਤੇ ਪਉਣ ਪਾਣੀ ਬੜਾ ਚੰਗਾ ਸੀ । ਇਨ੍ਹਾਂ