ਪੰਨਾ:ਪੂਰਬ ਅਤੇ ਪੱਛਮ.pdf/259

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੪

ਪੂਰਬ ਅਤੇ ਪੱਛਮ

ਟੈਕਸ ਲਾ ਕੇ ਉਗਰਾਹਿਆ ਜਾਂਦਾ ਹੈ । ਦੂਸਰੇ ਪਾਸੇ ਲੋਕਾਂ ਦੀ ਆਮਦਨ ਵਿਚ ਲੋੜੀਂਦਾ ਵਾਧਾ ਨਹੀਂ ਹੋਇਆ, ਸਰ ਵਾਂ ਆਏ ਦਿਨ ਦੇ ਮੰਦਵਾੜਿਆਂ ਦੇ ਕਾਰਨ ਆਮਦਨ ਘਟ ਗਈ ਹੈ । ਇਸ ਲਈ ਆਰਥਕ ਤੌਰ ਤੇ ਇਹ ਰਾਜਸੀ ਹੱਕ ਬਹੁਤ ਮਹਿੰਗੇ ਪਏ ਹਨ ।

ਸੰਖੇਪ ਤੌਰ ਤੇ ਸਾਡੀ ਰਾਜਸੀ ਬਣਤਰ ਇਸ ਪ੍ਰਕਾਰ ਹੈ ਕਿ ਸਾਰਾ ਮੁਲਕ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ-ਇਕ ਬਰਤਾਨਵੀ ਹਿੰਦੁਸਤਾਨ ਜੋ ਸਿੱਧਾ ਬਰਤਾਨੀਆਂ ਦੇ ਅਧੀਨ ਹੈ ਅਤੇ ਦੂਸਰਾ ਹਿੰਦੁਸਤਾਨੀ ਹਿੰਦੁਸਤਾਨ ਜੋ ਕਿ ਹਿੰਦੁਸਤਾਨੀ ਰਾਜਿਆਂ ਦੇ ਰਾਹੀਂ ਬਰਤਾਨੀਆਂ ਦੇ ਮਾਤਹਿਤ ਹੈ । ਬਰਤਾਨਵੀ ਹਿੰਦੁਸਤਾਨ ਦੀ ਕੇਂਦਰੀ ਹਕੂਮਤ ਦੀ ਵਾਗ ਡੋਰ ਵਾਇਸਰਾਇ ਦੇ ਹੱਥ ਵਿਚ ਹੈ ਅਤੇ ਕਾਨੂੰਨ ਆਦਿ ਬਨਾਉਣ ਲਈ ਹਿੰਦੁਸਤਾਨੀਆਂ ਦੀਆਂ ਦੋ ਕਾਨੂੰਨ ਘੜਨੀਆਂ ਕੌਂਸਲਾ-ਅਸੈਂਬਲੀ ਤੇ ਕੌਂਸਲ ਆਫ ਸਟੇਟ-ਬਣਾਈਆਂ ਹੋਈਆਂ ਹਨ। ਸਾਰਾ ਬਰਤਾਨਵੀ ਹਿੰਦਸਤਾਨ ਗਿਆਰਾਂ ਸੂਬਿਆਂ ਵਿਚ ਵੰਡਿਆ ਹੋਇਆ ਹੈ, ਜਿਨ੍ਹਾਂ ਵਿਚੋਂ ਹਰ ਇਕ ਗਵਰਨਰ ਦੇ ਮਾਤਹਿਤ ਹੈ । ਹਰ ਇਕ ਸੂਬੇ ਵਿਚ ਕਾਨੂੰਨ ਬਨਾਉਣ ਲਈ ਇਕ ਜਾਂ ਦੋ ਕਾਨੂੰਨ ਘੜਨੀਆਂ ਸਭਾਵਾਂ ਬਣਾਈਆਂ ਹੋਈਆਂ ਹਨ, ਜੋ ਕਿ ਵਜ਼ੀਰ ਮੰਡਲੀਆਂ ਦੇ ਸਹਾਰੇ ਨਾਲ ਚਲਦੀਆਂ ਹਨ । ਇੰਤਜ਼ਾਮੀਆਂ ਕੰਮਾਂ ਲਈ ਹਰ ਇਕ ਸੂਬਾ ਕਈ ਕਈ ਜ਼ਿਲਿਆਂ ਵਿਚ ਵੰਡਿਆ ਹੋਇਆ ਹੈ ਜਿਨ੍ਹਾਂ ਦੇ ਹੈਡ ਕੁਆਰਾਂ ਤੇ ਇੰਡੀਅਨ ਸਿਵਲ ਸਰਵਿਸ ਦੇ ਆਦਮੀ ( ਡਿਪਟੀ